ਮਹਿਲਾ ਫੈਨ ਨੇ ਵਿਰਾਟ ਕੋਹਲੀ ਦੇ ਮੋਮ ਦੇ ਬੁੱਤ ਨੂੰ ਚੁੰਮਿਆ, ਵੀਡੀਓ ਹੋਈ ਵਾਇਰਲ
Tuesday, Feb 21, 2023 - 07:45 PM (IST)
ਸਪੋਰਟਸ ਡੈਸਕ : ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੀ ਫੈਨ ਫਾਲੋਇੰਗ ਅਣਗਿਣਤ ਹੈ। ਕੋਹਲੀ ਦਾ ਹਾਲ ਹੀ 'ਚ ਹੈਰਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ, ਜਿਸ 'ਚ ਇਕ ਮਹਿਲਾ ਪ੍ਰਸ਼ੰਸਕ ਕੋਹਲੀ ਦੇ ਮੋਮ ਦੇ ਬੁੱਤ ਨੂੰ ਚੁੰਮਦੀ ਨਜ਼ਰ ਆ ਰਹੀ ਹੈ। ਵਿਰਾਟ ਦਾ ਮੋਮ ਦਾ ਬੁੱਤ ਦਿੱਲੀ ਦੇ ਮੈਡਮ ਤੁਸਾਦ ਵੈਕਸ ਮਿਊਜ਼ੀਅਮ 'ਚ ਰੱਖਿਆ ਗਿਆ ਹੈ, ਜਿੱਥੇ ਪਿਛਲੇ ਦਿਨੀਂ ਉਕਤ ਔਰਤ ਨੇ ਵਿਰਾਟ ਦੇ ਬੁੱਤ ਨੂੰ ਚੁੰਮਣ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ ।
ਹੇਠਾਂ ਦੇਖੋ ਵੀਡੀਓ-
— Out Of Context Cricket (@GemsOfCricket) February 20, 2023
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਆਸਟ੍ਰੇਲੀਆ ਖਿਲਾਫ ਬਾਰਡਰ-ਗਾਵਸਕਰ ਟਰਾਫੀ ਖੇਡ ਰਹੇ ਹਨ। 4 ਟੈਸਟ ਮੈਚਾਂ ਦੀ ਇਸ ਸੀਰੀਜ਼ ਦਾ ਤੀਜਾ ਮੈਚ 1 ਮਾਰਚ ਤੋਂ ਇੰਦੌਰ 'ਚ ਖੇਡਿਆ ਜਾਣਾ ਹੈ।ਕੋਹਲੀ ਅਜੇ ਵੀ ਟੈਸਟ ਸੈਂਕੜਾ ਲਗਾਉਣ ਦਾ ਸੋਕਾ ਖਤਮ ਨਹੀਂ ਕਰ ਪਾ ਰਹੇ ਹਨ। ਉਸ ਨੇ ਆਸਟ੍ਰੇਲੀਆ ਖਿਲਾਫ ਮੌਜੂਦਾ ਸੀਰੀਜ਼ ਦੀਆਂ ਤਿੰਨ ਪਾਰੀਆਂ 'ਚ 12, 44 ਅਤੇ 20 ਦੌੜਾਂ ਬਣਾਈਆਂ ਹਨ।
ਪਰ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇੰਦੌਰ 'ਚ ਸੈਂਕੜੇ ਦਾ ਇੰਤਜ਼ਾਰ ਖਤਮ ਕਰ ਦੇਵੇਗਾ। ਕੋਹਲੀ ਨਵੰਬਰ 2019 ਤੋਂ ਟੈਸਟ ਮੈਚ ਵਿੱਚ ਸੈਂਕੜਾ ਨਹੀਂ ਬਣਾ ਸਕੇ ਹਨ। ਕੋਹਲੀ ਨੇ 106 ਟੈਸਟ ਮੈਚਾਂ ਦੀਆਂ 180 ਪਾਰੀਆਂ ਵਿੱਚ 8195 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਦੇ ਬੱਲੇ ਨਾਲ 27 ਸੈਂਕੜੇ ਅਤੇ 28 ਅਰਧ ਸੈਂਕੜੇ ਬਣੇ ਹਨ।