ਗੋਡੇ ਦੀ ਸੱਟ ਕਾਰਨ 2020 ਦੇ ਬਾਕੀ ਸੈਸ਼ਨ ਤੋਂ ਬਾਹਰ ਰਹਿਣਗੇ ਫੈਡਰਰ

06/10/2020 5:57:25 PM

ਬਰਨ : 20 ਵਾਰ ਦੇ ਗ੍ਰੈਂਡਸਲੈਮ ਜੇਤੂ ਸਵਿਜ਼ਰਲੈਂਡ ਦੇ ਰੋਜਰ ਫੈਡਰਰ ਸੱਜੇ ਗੋਡੀ ਦੀ ਸੱਟ ਕਾਰਨ 2020 ਦੇ ਬਾਕੀ ਸੈਸ਼ਨ ਵਿਚ ਹਿੱਸਾ ਨਹੀਂ ਲੈ ਸਕੇਗਾ। 38 ਸਾਲਾ ਸਵਿਸ ਮਾਸਟਰ ਦੀ ਫਰਵਰੀ ਵਿਚ ਸਰਜਰੀ ਹੋਈ ਸੀ। ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ ਟੈਨਿਸ ਗਤੀਵਿਧੀਆਂ ਠੱਪ ਹਨ। ਹਾਲਾਂਕਿ ਅਗਸਤ ਵਿਚ ਹੋਣ ਵਾਲੇ ਯੂ. ਐੱਸ. ਓਪਨ ਨਾਲ ਟੈਨਿਸ ਦੀ ਸ਼ੁਰੂਆਤ ਹੋਣ ਦੀ ਸਭਾਵਨਾ ਹੈ। ਯੂ. ਐੱਸ. ਦੀ ਸ਼ੁਰੂਆਤ 31 ਅਗਸਤ ਜਦਕਿ ਫ੍ਰੈਂਚ ਓਪਨ ਦੀ ਆਯੋਜਨ 20 ਸਤੰਬਰ ਤੋਂ ਹੋਣਾ ਹੈ। ਫ੍ਰੈਂਚ ਓਪਨ ਮਈ ਵਿਚ ਹੋਣਾ ਸੀ ਪਰ ਇਸ ਨੂੰ ਸਤੰਬਰ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਸੀ। 

PunjabKesari

ਫੈਡਰਰ ਨੇ ਟਵੀਟ ਕਰ ਕਿਹਾ, ''ਮੈਂ ਤੁਹਾਨੂੰ ਸਭ ਨੂੰ 2021 ਸੈਸ਼ਨ ਵਿਚ ਮਿਲਾਂਗਾ। ਜਿਵੇਂ ਕਿ ਮੈਂ 2017 ਦੇ ਸੈਸ਼ਨ ਵਿਚ ਪ੍ਰਦਰਸ਼ਨ ਕੀਤਾ ਸੀ ਉਸੇ ਤਰ੍ਹਾਂ ਹੀ ਮੈਂ ਆਪਣੇ ਉੱਚ ਪੱਧਰ 'ਤੇ ਖੇਡਣ ਲਈ 100 ਫੀਸਦੀ ਤਿਆਰ ਹੋਣ ਲਈ ਜ਼ਰੂਰੀ ਸਮਾਂ ਲੈਣ ਦੀ ਯੋਜਨਾ ਬਣਾ ਰਿਹਾ ਸੀ। ਜ਼ਿਕਰਯੋਗ ਹੈ ਕਿ 2016 ਵਿਚ ਫੈਡਰਰ ਗੋਡੇ ਦੀ ਸੱਟ ਕਾਰਨ ਜ਼ਿਆਦਾਤਰ ਸੈਸ਼ਨ ਵਿਚ ਨਹੀਂ ਖੇਡ ਸਕਿਆ ਸੀ ਪਰ 2017 ਵਿਚ ਵਾਪਸੀ ਦੇ ਨਾਲ ਹੀ ਉਸ ਨੇ ਆਸਟਰੇਲੀਅਨ ਓਪਨ ਅਤੇ ਵਿੰਬਲਡਨ ਦਾ ਖਿਤਾਬ ਜਿੱਤਿਆ ਸੀ। ਫੈਡਰਰ ਨੇ ਇਸ ਸਾਲ ਜਨਵਰੀ ਵਿਚ ਆਸਟਰੇਲੀਅਨ ਓਪਨ ਦੇ ਸੈਮੀਫਾਈਨਲ ਵਿਚ ਸਰਬੀਆ ਦੇ ਨੋਵਾਕ ਜੋਕੋਵਿਚ ਖ਼ਿਲਾਫ਼ ਆਪਣਾ ਆਖਰੀ ਮੁਕਾਬਲਾ ਖੇਡਿਆ ਸੀ ਜਿਥੇ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


Ranjit

Content Editor

Related News