US Open ''ਚ ਹੋਇਆ ਵੱਡਾ ਉਲਟਫੇਰ, 78ਵੇਂ ਨੰਬਰ ਦੇ ਖਿਡਾਰੀ ਤੋਂ ਹਾਰੇ ਫੈਡਰਰ
Wednesday, Sep 04, 2019 - 12:38 PM (IST)

ਨਿਊਯਾਰਕ : ਯੂ. ਐੱਸ. ਓਪਨ 2019 ਵਿਚ ਬੁੱਧਵਾਰ ਨੂੰ ਇਕ ਵੱਡਾ ਉਲਟਫੇਰ ਦੇਖਣ ਮਿਲਿਆ। ਵਰਲਡ ਰੈਂਕਿੰਗ ਵਿਚ 78ਵੇਂ ਨੰਬਰ ਦੇ ਖਿਡਾਰੀ ਗ੍ਰਿਗੋਰ ਦਿਮਿਤਰੋਵ ਨੇ ਧਾਕੜ ਖਿਡਾਰੀ ਨੂੰ ਹਰਾ ਸੈਮੀਫਾਈਨਲ ਵਿਚ ਜਗ੍ਹਾ ਬਣਾ ਲਈ। 5 ਸੈੱਟਾਂ ਦੇ ਇਸ ਮੈਚ ਵਿਚ ਬੁਲਗਾਰੀਆ ਦੇ ਟੈਨਿਸ ਖਿਡਾਰੀ ਦਿਮਿਤਰੋਵ ਨੇ ਰੋਜਰ ਫੈਡਰਰ 'ਤੇ 3-6, 6-4, 3-6, 6-4, 6-2 ਨਾਲ ਜਿੱਤ ਦਰਜ ਕੀਤੀ। ਇਸ ਕੁਆਰਟਰ ਫਾਈਨਲ ਵਿਚ ਫੈਡਰਰ ਚੰਗੀ ਸ਼ੁਰੂਆਤ ਦੇ ਨਾਲ ਉਤਰੇ ਕਿਉਂਕਿ ਉਨ੍ਹਾਂ ਪਹਿਲਾ ਸੈੱਟ 3-6 ਨਾਲ ਜਿੱਤਿਆ ਅਤੇ ਦੂਜੇ ਸੈੱਟ ਵਿਚ ਸਖਤ ਟੱਕਰ ਦਿੱਤੀ ਪਰ ਫਿਰ ਉਹ 6-4 ਨਾਲ ਹਾਰ ਗਏ। 38 ਸਾਲਾ ਫੈਡਰਰ ਨੇ ਖੇਡ ਵਿਚ ਵਾਪਸੀ ਕੀਤੀ ਅਤੇ ਤੀਜਾ ਸੈੱਟ 6-3 ਨਾਲ ਆਪਣੇ ਨਾਂ ਕੀਤਾ। ਤੀਜਾ ਸੈੱਟ ਹਾਰਨ ਦੇ ਬਾਅਦ ਦਿਮਿਤਰੋਵ ਨੇ ਫੈਡਰਰ 'ਤੇ ਫਿਰ ਬੜ੍ਹਤ ਬਣਾਈ ਅਤੇ ਅਗਲੇ ਦੋਵੇਂ ਸੈੱਟ 6-4, 6-2 ਨਾਲ ਜਿੱਤ ਲਏ।
ਮੈਚ ਦੌਰਾਨ ਦਰਦ ਨਾਲ ਪਰੇਸ਼ਾਨ ਦਿਸੇ ਫੈਡਰਰ
5 ਵਾਰ ਦੇ ਯੂ. ਐੱਸ. ਚੈਂਪੀਅਨ ਫੈਡਰਰ ਇਸ ਮੈਚ ਵਿਚ ਦਰਦ ਨਾਲ ਪਰੇਸ਼ਾਨ ਦਿਸੇ। ਆਖਰੀ ਸੈੱਟ ਤੋਂ ਪਹਿਲਾਂ ਆਪਣੀ ਗਰਦਨ ਦੇ ਕੋਲ ਪਿੱਠ ਦਾ ਇਲਾਜ ਕਰਾਉਣ ਲਈ ਫੈਡਰਰ ਨੇ ਇਕ ਨਿਜੀ ਮੈਡੀਕਲ ਟਾਈਮ ਆਊਟ ਲਿਆ ਸੀ। ਹਾਰ ਦੇ ਬਾਅਦ ਫੈਡਰਰ ਨੇ ਕਿਹਾ, ''ਮੈਂ ਦਰਦ ਪੂਰੇ ਸਮੇਂ ਮਹਿਸੂਸ ਕੀਤਾ। ਮੈਂ ਇਸ ਦੇ ਨਾਲ ਖੇਡਣ ਵਿਚ ਸਮਰੱਥ ਸੀ ਪਰ ਅਫਸੋਸ ਜਿੱਤ ਨਹੀਂ ਸਕਿਆ। ਅੱਜ ਗ੍ਰਿਗੋਰ ਦਾ ਦਿਨ ਹੈ, ਮੇਰੇ ਸਰੀਰ ਦਾ ਸਮਾਂ ਨਹੀਂ ਹੈ। ਇਸ ਲਈ ਇਹ ਠੀਕ ਹੈ।