ਫੈਡਰਰ, ਨਡਾਲ ਨੇ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ : ਜੋਕੋਵਿਚ

Wednesday, Feb 19, 2020 - 10:52 PM (IST)

ਫੈਡਰਰ, ਨਡਾਲ ਨੇ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ : ਜੋਕੋਵਿਚ

ਬੇਲਗ੍ਰੇਡ - ਵਿਸ਼ਵ ਦੇ ਨੰਬਰ-1 ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਆਪਣੇ ਹਾਲ ਦੇ ਪ੍ਰਦਰਸ਼ਨ ਨੂੰ ਸਰਵਸ੍ਰੇਸ਼ਠ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਰੋਜਰ ਫੈਡਰਰ ਅਤੇ ਰਾਫੇਲ ਨਡਾਲ ਵਰਗੇ ਖਿਡਾਰੀਆਂ ਨੇ ਉਸ ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਹੈ। ਜੋਕੋਵਿਚ ਨੇ ਸਰਬੀਆ ਦੀ ਰਾਜਧਾਨੀ ਬੇਲਗ੍ਰੇਡ ਵਿਚ ਆਯੋਜਿਤ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਪਿਛਲੇ ਮਹੀਨੇ ਸਰਬੀਆ ਦੀ ਰਾਸ਼ਟਰੀ ਟੀਮ ਵਲੋਂ ਜਿੱਤੇ ਗਏ ਏ. ਟੀ. ਪੀ. ਕੱਪ ਨੇ ਉਸ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਆਸਟਰੇਲੀਆ ਓਪਨ ਵਿਚ ਆਪਣਾ 8ਵਾਂ ਖਿਤਾਬ ਜਿੱਤਣ ਲਈ ਪ੍ਰੇਰਿਤ ਕੀਤਾ। ਇਸ ਜਿੱਤ ਨਾਲ ਹੀ ਨੋਵਾਕ ਵਿਸ਼ਵ ਰੈਂਕਿੰਗ ਵਿਚ ਮੁੜ ਨੰਬਰ-1 'ਤੇ ਆ ਗਿਆ ਸੀ।


author

Gurdeep Singh

Content Editor

Related News