ਕੋਰੋਨਾ ਦੇ ਡਰ ਨਾਲ ਬਾਰਟੀ ਨੇ ਵੀ US ਓਪਨ ਦੇ ਆਯੋਜਨ ''ਤੇ ਜਤਾਈ ਚਿੰਤਾ
Tuesday, Jun 16, 2020 - 03:32 AM (IST)

ਬ੍ਰਿਸਬੇਨ- ਵਿਸ਼ਵ ਦੀ ਨੰਬਰ ਇਕ ਮਹਿਲਾ ਖਿਡਾਰੀ ਐਸ਼ਲੇ ਬਾਰਟੀ ਵੀ ਉਨ੍ਹਾਂ ਖਿਡਾਰੀਆਂ 'ਚ ਸ਼ਾਮਲ ਹੋ ਗਈ ਹੈ ਜਿਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਅਨਿਸ਼ਚਿਤਤਾ ਦੇ ਬਾਵਜੂਦ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਆਯੋਜਨ 'ਤੇ ਚਿੰਤਾ ਜਤਾਈ ਹੈ। ਬਾਰਟੀ ਨੂੰ ਹੁਣ ਫ੍ਰੈਂਚ ਓਪਨ ਦੇ ਖਿਤਾਬ ਦਾ ਬਚਾਅ ਕਰਨ ਦਾ ਮੌਕਾ ਨਹੀਂ ਮਿਲਿਆ ਕਿਉਂਕਿ ਸਾਰੇ ਟੈਨਿਸ ਮੁਕਾਬਲੇ ਠੱਪ ਹਨ। ਉਹ ਜਾਣਦੀ ਹੈ ਕਿ 2020 'ਚ ਵਿੰਬਲਡਨ ਨਹੀਂ ਹੋਵੇਗਾ ਪਰ ਉਹ ਪਹਿਲਾਂ ਨਿਰਧਾਰਤ ਪ੍ਰੋਗਰਾਮ ਦੇ ਅਨੁਸਾਰ 31 ਅਗਸਤ ਤੋਂ ਸ਼ੁਰੂ ਹੋਣ ਵਾਲੇ ਯੂ. ਐੱਸ. ਓਪਨ ਨੂੰ ਲੈ ਕੇ ਸਪੱਸ਼ਟ ਫੈਸਲੇ ਦਾ ਇੰਤਜ਼ਾਰ ਕਰ ਰਹੀ ਹੈ। ਨੋਵਾਕ ਜੋਕੋਵਿਚ ਤੇ ਰਾਫੇਲ ਨਡਾਲ ਵੀ ਯੂ. ਐੱਸ. ਓਪਨ ਦੇ ਲਈ ਖਿਡਾਰੀਆਂ 'ਤੇ ਸੰਭਾਵਿਤ ਪਾਬੰਦੀਆਂ ਤੇ ਹੋਰ ਤਬਦੀਲੀਆਂ ਨੂੰ ਲੈ ਕੇ ਸ਼ੱਕ ਜਤਾ ਚੁੱਕੇ ਹਨ।