ਐੱਫ. ਸੀ. ਗੋਆ ਨੇ ਮੋਰੱਕੋ ਦੇ ਨੂਹ ਸਦਓਈ ਨਾਲ ਕੀਤਾ ਕਰਾਰ

07/20/2022 4:38:24 PM

ਪਣਜੀ- ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੀ ਟੀਮ ਐੱਫ. ਸੀ. ਗੋਆ ਨੇ ਮੋਰੱਕੋ ਦੇ ਕੌਮਾਂਤਰੀ ਫੁੱਟਬਾਲ ਖਿਡਾਰੀ ਨੂਹ ਸਦਓਈ ਦੇ ਨਾਲ ਕਰਾਰ ਕਰਨ ਦਾ ਐਲਾਨ ਕੀਤਾ ਹੈ। ਇਹ ਕਰਾਰ ਦੋ ਸਾਲਾਂ ਲਈ ਹੈ ਜਿਸ ਨਾਲ ਸਦਓਈ 2024 ਸੈਸ਼ਨ ਤਕ ਟੀਮ ਦੇ ਨਾਲ ਰਹਿਣਗੇ।

ਸਦਓਈ ਨੇ ਕਿਹਾ ਕਿ ਇਹ ਕਲੱਬ ਮੇਰੇ ਲਈ ਨਵਾਂ ਨਹੀਂ ਹੈ। ਅਸੀਂ ਪਿਛਲੇ ਦੋ ਸਾਲ ਤੋਂ ਇਸ ਬਾਰੇ ਗੱਲਾਂ ਕਰ ਰਹੇ ਸੀ। ਇਸ ਦਰਮਿਆਨ ਮੈਨੂੰ ਟੀਮ ਦੇ ਪ੍ਰਦਰਸ਼ਨ 'ਤੇ ਨਜ਼ਰ ਰੱਖਣ ਦਾ ਮੌਕਾ ਮਿਲਿਆ। ਟੀਮ ਨੇ ਆਈ. ਐੱਸ. ਐੱਲ., ਡੂਰੰਡ ਕੱਪ ਤੇ ਹੋਰ ਪ੍ਰਤੀਯੋਗਿਤਾਵਾਂ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਸਦਓਈ ਕਲੱਬ ਦੇ ਆਗਾਮੀ ਸੈਸ਼ਨ ਲਈ ਜੁੜਨ ਵਾਲੇ ਚੌਥੇ ਵਿਦੇਸ਼ੀ ਖਿਡਾਰੀ ਹਨ।


Tarsem Singh

Content Editor

Related News