ਐਫ.ਸੀ. ਕੱਪ ''ਚ ਬੈਂਗਲੁਰੂ ਦਾ ਮੁਕਾਬਲਾ ਅਲਤਿਨ ਅਸਿਰ ਨਾਲ

Wednesday, Aug 22, 2018 - 09:43 AM (IST)

ਬੈਂਗਲੁਰੂ (ਬਿਊਰੋ)— ਬੈਂਗਲੁਰੂ ਐੱਫ.ਸੀ. ਦੀ ਟੀਮ ਨਵੇਂ ਕੋਚ ਕਾਲਰਸ ਕੁਆਦ੍ਰਤ ਦੇ ਮਾਰਗਦਰਸ਼ਨ 'ਚ ਏ.ਐੱਫ.ਸੀ. ਕੱਪ ਅੰਤਰ ਖੇਤਰੀ ਸੈਮੀਫਾਈਨਲ 'ਚ ਬੁੱਧਵਾਰ ਨੂੰ ਇੱਥੇ ਤੁਰਕਮੇਨਿਸਤਾਨ ਦੀ ਟੀਮ ਅਲਤਿਨ ਅਸਿਰ ਨਾਲ ਭਿੜੇਗੀ। 

ਬੈਂਗਲੁਰੂ ਦੀ ਟੀਮ ਦੀਆਂ ਨਜ਼ਰਾਂ ਲਗਾਤਾਰ ਤੀਜੀ ਵਾਰ ਇਸ ਫੁੱਟਬਾਲ ਪ੍ਰਤੀਯੋਗਿਤਾ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਉਣ 'ਤੇ ਟਿੱਕੀਆਂ ਹਨ। ਭਾਰਤੀ ਟੀਮ ਦੀ ਰਾਹ ਹਾਲਾਂਕਿ ਆਸਾਨ ਨਹੀਂ ਹੋਵੇਗੀ ਕਿਉਂਕਿ ਉਸ ਨੂੰ ਅਜਿਹੀ ਟੀਮ ਦੇ ਖਿਲਾਫ ਖੇਡਣਾ ਹੈ ਜਿਸ ਨੇ ਪਿਛਲੇ ਸਾਲ ਫਾਈਨਲ 'ਚ ਜਗ੍ਹਾ ਬਣਾਉਣ ਵਾਲੇ ਐੱਫ.ਸੀ. ਇਸਤੀਕਾਲੋਲ ਨੂੰ ਹਰਾਇਆ ਅਤੇ ਮੌਜੂਦਾ ਟੂਰਨਾਮੈਂਟ 'ਚ ਅਜੇ ਤੱਕ ਕੋਈ ਮੈਚ ਨਹੀਂ ਗੁਆਇਆ ਹੈ।


Related News