ਹਾਰਦਿਕ ਦੇ ਪਿਤਾ ਨੂੰ ਹੈ ਭਰੋਸਾ ਉਸਦਾ ਪੁੱਤਰ ਕਰ ਸਕਦਾ ਹੈ ਇਹ ਵੱਡਾ ਧਮਾਕਾ

Tuesday, Sep 26, 2017 - 05:24 AM (IST)

ਹਾਰਦਿਕ ਦੇ ਪਿਤਾ ਨੂੰ ਹੈ ਭਰੋਸਾ ਉਸਦਾ ਪੁੱਤਰ ਕਰ ਸਕਦਾ ਹੈ ਇਹ ਵੱਡਾ ਧਮਾਕਾ

ਨਵੀਂ ਦਿੱਲੀ— ਭਾਰਤੀ ਟੀਮ ਦੇ ਨਵੇਂ ਸਟਾਰ ਹਾਰਦਿਕ ਪੰਡਯਾ ਦੇ ਪਿਤਾ ਹਿਮਾਂਸ਼ੂ ਪੰਡਯਾ ਅੱਜਕਲ ਦੇਸ਼ ਦੇ ਸਭ ਤੋਂ ਪ੍ਰਤੀਭਾਸ਼ਾਲੀ ਵਿਅਕਤੀ ਹਨ। ਵਿਸ਼ਵ ਕ੍ਰਿਕਟ 'ਚ ਹਾਰਦਿਕ ਦਾ ਕਦ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਧਮਾਕੇਦਾਰ ਬੱਲੇਬਾਜ਼ੀ ਦੇ ਲਈ ਫੈਨ ਫਾਲੋਵਸ ਵੀ ਵਧਦੇ ਜਾ ਰਹੇ ਹਨ। ਆਸਟਰੇਲੀਆ ਖਿਲਾਫ 3 ਮੈਚਾਂ 'ਚ 2 'ਚੋਂ ਜਿੱਤ ਹਾਸਲ ਕਰਵਾਉਣ 'ਚ ਹਾਰਦਿਕ ਦੀ ਅਹਿਮ ਭੂਮੀਕਾ ਰਹੀ ਅਤੇ 2 ਬਾਰ 'ਮੈਨ ਆਫ ਦ ਮੈਚ' ਵੀ ਬਣੇ। ਹਾਲ ਹੀ 'ਚ ਹਾਰਦਿਕ ਨੇ 3 ਗੇਂਦਾਂ 'ਚ 3 ਛੱਕੇ ਲਗਾਏ ਹਨ। ਇਸ ਤਰ੍ਹਾਂ ਉਸ ਨੇ ਚੌਥੀ ਵਾਰ ਕੀਤਾ ਹੈ। ਪੰਡਯਾ ਦੇ ਪਿਤਾ ਹਿਮਾਂਸ਼ੂ ਪੰਡਯਾ ਨੇ ਕਿਹਾ ਕਿ ਉਸ ਦਿਨ ਦਾ ਇੰਤਜ਼ਾਰ ਕਰ ਰਹੇ ਹਾਂ ਜਦੋਂ ਉਹ 6 ਗੇਂਦਾਂ 'ਚ 6 ਛੱਕੇ ਲਗਾਉਣ ਦਾ ਕਾਰਨਾਮਾ ਕਰੇਗਾ ਅਤੇ ਮੇਰੀ ਸਮਝ 'ਚ ਇਹ ਦਿਨ ਦੂਰ ਨਹੀਂ ਹੈ।

PunjabKesari
ਹਾਰਦਿਕ ਦੇ ਪਿਤਾ ਦਾ ਮੰਨਣਾ ਹੈ ਕਿ ਇਹ ਸਾਰੀਆਂ ਗੱਲਾਂ ਸਾਰੇ ਕ੍ਰਿਕਟਰਸ ਦੇ ਨਾਲ ਹੁੰਦੀਆਂ ਹਨ। ਇਸ ਦੇ ਨਾਲ ਹੀ ਉਸ ਦਾ ਨਾਂ ਅਭਿਨੇਤਰੀ ਪ੍ਰਣਿਤੀ ਚੋਪੜਾ ਦੇ ਨਾਲ ਵੀ ਜੋੜਿਆ ਗਿਆ ਹੈ। ਜਿਸ ਅੰਦਾਜ਼ 'ਚ ਉਹ ਕ੍ਰਿਕਟ ਖੇਡਦੇ ਹਨ ਅਤੇ ਮਹਿਲਾ ਪ੍ਰਸ਼ੰਸਕਾਂ ਦਾ ਧਿਆਨ ਉਸ ਵੱਲ ਖਿੱਚਣਾ ਲਾਜ਼ਮੀ ਹੈ। ਹਾਰਦਿਕ ਪੰਡਯਾ ਦੇ ਪਿਤਾ ਹਿਮਾਂਸ਼ੂ ਪੰਡਯਾ ਨੇ ਕਿਹਾ ਕਿ ਉਹ ਮਾਨਸਿਕ ਰੂਪ ਤੋਂ ਬਹੁਤ ਮਜਬੂਤ ਹੈ।  


Related News