ਤੇਜ਼ ਗੇਂਦਬਾਜ਼ਾਂ ਨੇ ਇੰਗਲੈਂਡ ਵਿਰੁੱਧ ਲੜੀ ’ਚ ਫਰਕ ਪੈਦਾ ਕੀਤੈ : ਸ਼ੁਭਮਨ ਗਿੱਲ
Wednesday, Feb 21, 2024 - 06:15 PM (IST)
ਰਾਂਚੀ, (ਭਾਸ਼ਾ)– ਚੋਟੀਕ੍ਰਮ ਦੇ ਬੱਲੇਬਾਜ਼ ਸ਼ੁਭਮਨ ਗਿੱਲ ਦਾ ਮੰਨਣਾ ਹੈ ਕਿ ਭਾਵੇਂ ਹੀ ਪਿੱਚਾਂ ਭਾਰਤੀ ਤੇਜ਼ ਗੇਂਦਬਾਜ਼ਾਂ ਦੇ ਪੂਰੀ ਤਰ੍ਹਾਂ ਨਾਲ ਪੱਖ ਵਿਚ ਨਹੀਂ ਰਹੀਆਂ ਹਨ ਪਰ ਮਹੱਤਵਪੂਰਨ ਮੌਕਿਆਂ ’ਤੇ ਵਿਕਟਾਂ ਲੈਣ ਦੀ ਉਨ੍ਹਾਂ ਦੀ ਕਾਬਲੀਅਤ ਨੇ ਇੰਗਲੈਂਡ ਵਿਰੁੱਧ ਟੈਸਟ ਲੜੀ ਵਿਚ ਕਾਫੀ ਫਰਕ ਪੈਦਾ ਕੀਤਾ। ਆਰ. ਅਸ਼ਵਿਨ (11 ਵਿਕਟਾਂ), ਰਵਿੰਦਰ ਜਡੇਜਾ (12 ਵਿਕਟਾਂ), ਕੁਲਦੀਪ ਯਾਦਵ (8 ਵਿਕਟਾਂ) ਤੇ ਅਕਸ਼ਰ ਪਟੇਲ (5 ਵਿਕਟਾਂ) ਇਨ੍ਹਾਂ ਸਾਰੇ ਚਾਰ ਸਪਿਨਰਾਂ ਨੇ ਮਿਲ ਕੇ ਤਿੰਨ ਟੈਸਟਾਂ ਵਿਚ 36 ਵਿਕਟਾਂ ਲਈਆਂ ਹਨ ਪਰ ਭਾਰਤੀ ਤੇਜ਼ ਗੇਂਦਬਾਜ਼ ਹੁਣ ਤਕ 22 ਵਿਕਟਾਂ ਹਾਸਲ ਕਰ ਸਕੇ ਹਨ। ਹਾਲਾਂਕਿ ਵਿਕਟਾਂ ਦੀ ਗਿਣਤੀ ਭਾਵੇਂ ਹੀ ਸਪਿਨਰਾਂ ਦੇ ਪੱਖ ਵਿਚ ਹੋਵੇ ਪਰ ਗਿੱਲ ਨੇ ਕਿਹਾ ਕਿ ਤੇਜ਼ ਗੇਂਦਬਾਜ਼ਾਂ ਨੇ ਹਾਲਾਤ ਦੇ ਅਨੁਸਾਰ ਚੰਗੀ ਗੇਂਦਬਾਜ਼ੀ ਕਰਕੇ ਟੀਮ ਨੂੰ ਅੱਗੇ ਬਣਾਈ ਰੱਖਿਆ ਹੈ।
ਗਿੱਲ ਨੇ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਚੌਥੇ ਟੈਸਟ ਤੋਂ ਪਹਿਲਾਂ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਅਸੀਂ ਭਾਰਤ ਵਿਚ ਜਿੱਥੇ ਖੇਡੇ, ਵਿਕਟ ਸਪਿਨਰਾਂ ਨੂੰ ਥੋੜ੍ਹਾ ਮਦਦ ਕਰਦਅੀਆਂ ਰਹੀਆਂ ਹਨ। ਅਸ਼ਵਿਨ ਤੇ ਜਡੇਜਾ ਵਰਗੇ ਵੀ ਵਿਕਟ ਲੈ ਹੀ ਲੈਣਗੇ ਪਰ ਜਿਸ ਤਰ੍ਹਾਂ ਨਾਲ ਸਾਡੇ ਤੇਜ਼ ਗੇਂਦਬਾਜ਼ਾਂ ਨੇ ਗੇਂਦਬਾਜ਼ੀ ਕੀਤੀ ਹੈ, ਉਸ ਨਾਲ ਇਸ ਲੜੀ ਵਿਚ ਫਰਕ ਪੈਦਾ ਹੋਇਆ।’’ ਭਾਰਤ ਹਾਲਾਂਕਿ ਰਾਂਚੀ ਟੈਸਟ ਵਿਚ ਜਸਪ੍ਰੀਤ ਬੁਮਰਾਹ ਦੇ ਬਿਨਾਂ ਹੋਵੇਗਾ ਕਿਉਂਕਿ ਇਸ ਮੁੱਖ ਤੇਜ਼ ਗੇਂਦਬਾਜ਼ ਨੂੰ ਕਾਰਜਭਾਰ ਪ੍ਰਬੰਧਨ ਦੇ ਤਹਿਤ ਆਰਾਮ ਦਿੱਤਾ ਗਿਆ ਹੈ।ਉਸ ਨੇ ਹੁਣ ਤਕ ਤਿੰਨ ਟੈਸਟਾਂ ਵਿਚ 17 ਵਿਕਟਾਂ ਲਈਆਂ ਹਨ ਤੇ ਭਾਰਤੀ ਗੇਂਦਬਾਜ਼ਾਂ ਵਿਚ ਚੋਟੀ ’ਤੇ ਚੱਲ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8