ਹੁਣ ਇੰਤਜ਼ਾਰ ਪਿੰਕ ਬਾਲ ਟੈਸਟ ਦਾ, ਭਾਰਤੀ ਤੇਜ਼ ਗੇਂਦਬਾਜ਼ਾਂ ਨੂੰ ਮਿਲੇਗਾ ਇਹ ਫਾਇਦਾ

11/19/2019 1:22:58 PM

ਸਪੋਰਟਸ ਡੈਸਕ— ਭਾਰਤ ਨੇ ਇੰਦੌਰ 'ਚ ਖੇਡੇ ਗਏ ਸੀਰੀਜ਼ ਦੇ ਪਹਿਲੇ ਟੈਸਟ 'ਚ ਬੰਗਲਾਦੇਸ਼ ਨੂੰ ਪਾਰੀ ਅਤੇ 130 ਦੌੜਾਂ ਨਾਲ ਕਰਾਰੀ ਹਾਰ ਦਿੱਤੀ ਅਤੇ ਸੀਰੀਜ਼ 1-0 ਦਾ ਬੜ੍ਹਤ ਵੀ ਬਣਾ ਲਈ। ਇਸ ਤੋਂ ਬਾਅਦ ਹੁਣ ਦੋਵਾਂ ਟੀਮਾਂ ਕੋਲਕਾਤਾ ਦੇ ਈਡਨ ਗਾਰਡਨਸ 'ਚ 22 ਤੋਂ 26 ਨਵੰਬਰ ਤੱਕ ਹੋਣ ਵਾਲੇ ਡੇਅ-ਨਾਈਟ ਟੈਸਟ ਲਈ ਤਿਆਰ ਹਨ। ਦੋਵਾਂ ਹੀ ਟੀਮਾਂ ਸ਼ੁਰੂ ਤੋਂ ਹੀ ਆਪਣੇ-ਆਪਣੇ ਇਸ ਪਹਿਲੇ ਡੇਅ- ਨਾਈਟ ਟੈਸਟ ਲਈ ਖਾਸ ਤਿਆਰੀਆਂ ਕਰ ਰਹੀਆਂ ਹਨ। ਇਸ ਗੁਲਾਬੀ ਗੇਂਦ ਟੈਸਟ ਲਈ ਕਾਫ਼ੀ ਜ਼ਿਆਦਾ ਉਤਸ਼ਾਹ ਵੇਖਿਆ ਜਾ ਰਿਹਾ ਹੈ। ਇਸ ਦੇ ਲਈ ਦੋਵਾਂ ਹੀ ਟੀਮਾਂ ਦੇ ਖਿਡਾਰੀ ਖਾਸ ਤੌਰ 'ਚੇ ਤਿਆਰੀਆਂ ਵੀ ਕਰ ਰਹੇ ਹਨ। ਇੰਦੌਰ ਟੈਸਟ 3 ਦਿਨਾਂ 'ਚ ਹੀ ਖਤਮ ਹੋ ਗਿਆ ਸੀ, ਪਰ ਦੋਵਾਂ ਟੀਮਾਂ ਇੰਦੌਰ 'ਚ ਹੀ ਰੁੱਕੀਆਂ ਅਤੇ ਅਗਲੇ ਦੋ ਦਿਨਾਂ ਤੱਕ ਗੁਲਾਬੀ ਗੇਂਦ ਨਾਲ ਅਭਿਆਸ ਕੀਤਾ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਖਿਡਾਰੀ ਇਸ ਟੈਸਟ ਨੂੰ ਲੈ ਕੇ ਕਿੰਨੇ ਜ਼ਿਆਦਾ ਗੰਭੀਰ ਹਨ।PunjabKesari

ਤੇਜ਼ ਗੇਂਦਬਾਜ਼ਾਂ ਦਾ ਖਾਸ ਹਥਿਆਰ ਹੈ ਗੁਲਾਬੀ ਗੇਂਦ
ਦਰਅਸਲ ਡੇਅ-ਨਾਈਟ ਟੈਸਟ 'ਚ ਗੇਂਦ ਦਾ ਮਿਜ਼ਾਜ ਬਦਲ ਜਾਂਦਾ ਹੈ। ਹਵਾ 'ਚ ਨਮੀ ਹੋਣ ਦੇ ਕਾਰਨ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਦੀ ਹੈ। ਸ਼ਾਮ ਦੇ ਸਮੇਂ ਠੰਡਾ ਮੌਸਮ ਹੋਣ ਦੇ ਕਾਰਨ ਗੇਂਦ ਸਵਿੰਗ ਵੀ ਹੁੰਦੀ ਹੈ। ਨਾਲ ਹੀ ਰਾਤ ਦਾ ਸਮਾਂ ਹੋਣ ਦੇ ਕਾਰਨ ਤਰੇਲ ਨਾਲ ਵੀ ਅਸਰ ਪੈਂਦਾ ਹੈ। ਡੇਅ-ਨਾਈਟ ਟੈਸਟ 'ਚ ਗੁਲਾਬੀ ਗੇਂਦ ਦੀ  ਵਰਤੋਂ ਹੁੰਦੀ ਹੈ ਅਤੇ ਇਹ ਗੇਂਦ ਰਿਵਾਇਤੀ ਲਾਲ ਗੇਂਦ ਦੀ ਤਰ੍ਹਾਂ ਜਲਦੀ ਪੁਰਾਣੀ ਨਹੀਂ ਹੁੰਦੀ। ਅਜਿਹੇ 'ਚ ਤੇਜ਼ ਗੇਂਦਬਾਜ਼ ਜ਼ਿਆਦਾ ਸਮੇਂ ਤੱਕ ਨਵੀਂ ਗੇਂਦ ਦਾ ਫਾਇਦਾ ਚੁੱਕ ਪਾਉਂਦੇ ਹਨ। ਇਸ ਤੋਂ ਇਲਾਵਾ ਰੋਸ਼ਨੀ ਘੱਟ ਹੋਣ ਅਤੇ ਰਾਤ ਦੇ ਸਮੇਂ ਗੇਂਦ ਨੂੰ ਦੇਖਣ 'ਚ ਵੀ ਥੋੜ੍ਹੀ ਪ੍ਰੇਸ਼ਾਨੀ ਆਉਂਦੀ ਹੈ ਕਿਉਂਕਿ ਅਜੇ ਤੱਕ ਖਿਡਾਰੀ ਰਾਤ ਦੇ ਸਮੇਂ ਸਫੈਦ ਗੇਂਦ ਦੇਖਣ ਦੇ ਸਮਰਥ ਹਨ। ਕੁੱਲ ਮਿਲਾ ਕੇ ਤੇਜ਼ ਗੇਂਦਬਾਜ਼ ਡੇ-ਨਾਈਟ ਟੈਸਟ 'ਚ ਕਮਾਲ ਵਿਖਾ ਸਕਣਗੇ।PunjabKesari

ਕੁਲਦੀਪ ਯਾਦਵ ਦੀ ਹੋ ਸਕਦੀ ਹੈ ਵਾਪਸੀ
ਭਾਰਤੀ ਟੀਮ ਦੀ ਗੱਲ ਕਰੀਏ ਤਾਂ ਤੇਜ਼ ਗੇਂਦਬਾਜ਼ੀ ਅਟੈਕ 'ਚ ਤਬਦੀਲੀ ਹੋਣ ਦੀ ਉਮੀਦ ਘੱਟ ਹੈ ਕਿਉਂਕਿ ਇੰਦੌਰ ਟੈਸਟ 'ਚ ਮੁਹੰਮਦ ਸ਼ਮੀ, ਈਸ਼ਾਂਤ ਸ਼ਰਮਾ ਅਤੇ ਉਮੇਸ਼ ਯਾਦਵ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਸੀ। ਪਰ ਈਡਨ ਗਾਰਡਨਸ ਦੀ ਵਿਕਟ ਨੂੰ ਵੇਖਦੇ ਹੋਏ ਕੁਲਦੀਪ ਯਾਦਵ ਨੂੰ ਟੀਮ 'ਚ ਜਗ੍ਹਾ ਮਿਲ ਸਕਦੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਗੁਲਾਬੀ ਗੇਂਦ ਨੂੰ ਟਰਨ ਕਰਾਉਣ ਲਈ ਕਲਾਈ ਦੀ ਵਰਤੋਂ ਕਰਨ ਵਾਲੇ ਗੇਂਦਬਾਜ਼ ਹੀ ਸਮਰੱਥਵਾਨ ਹੈ ਅਤੇ ਕੁਲਦੀਪ 'ਚ ਇਹ ਹੁਨਰ ਹੈ। ਹਾਲਾਂਕਿ ਟੀਮ ਪ੍ਰਬੰਧਨ ਆਖਰੀ ਸਮੇਂ ਇਹ ਫੈਸਲਾ ਕਰੇਗਾ। ਟੀਮ ਇੰਡੀਆ ਦੇ ਸਾਰਿਆਂ ਖਿਡਾਰੀਆਂ ਨੇ ਇੰਦੌਰ 'ਚ ਅਭਿਆਸ ਕੀਤਾ ਸੀ ਅਤੇ ਟੀਮਾਂ ਮੰਗਲਵਾਰ ਦੁਪਹਿਰ ਮਤਲਬ ਕਿ ਅੱਜ ਕੋਲਕਾਤਾ ਲਈ ਰਵਾਨਾ ਹੋਣਗੀਆਂ। ਦੱਸ ਦੇਈਏ ਕਿ ਭਾਰਤੀ ਟੀਮ ਵਲੋਂ ਵਿਰਾਟ ਕੋਹਲੀ, ਅਜਿੰਕਿਯ ਰਹਾਨੇ, ਰੋਹਿਤ ਸ਼ਰਮਾ, ਉਮੇਸ਼ ਯਾਦਵ, ਮੁਹੰਮਦ ਸ਼ਮੀ ਅਤੇ ਈਸ਼ਾਂਤ ਸ਼ਰਮਾ ਪਹਿਲਾਂ ਪਰਤ ਗਏ ਜਦ ਕਿ ਚੇਤੇਸ਼ਵਰ ਪੁਜਾਰਾ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਰਿਸ਼ਭ ਪੰਤ, ਸ਼ੁਭਮਨ ਗਿਲ ਅਤੇ ਹੋਰ ਬਾਕੀ ਦੇ ਖਿਡਾਰੀਆਂ ਨੇ ਇੰਦੌਰ 'ਚ ਰੁੱਕ ਕੇ ਗੁਲਾਬੀ ਗੇਂਦ ਨਾਲ ਅਭਿਆਸ ਕੀਤਾ।PunjabKesari

ਹੁਣ ਤੱਕ ਹੋਏ ਡੇਅ-ਨਾਈਟ ਟੈਸਟ 'ਚ ਹਾਰ-ਜਿੱਤ ਨਾਲ ਹੋਇਆ ਫੈਸਲਾ
ਦਸ ਦੇਈਏ ਕਿ ਹੁਣ ਤੱਕ ਅੰਤਰਰਾਸ਼ਟਰੀ ਕ੍ਰਿਕਟ 'ਚ ਕੁੱਲ 11 ਡੇ-ਨਾਈਟ ਟੈਸਟ ਖੇਡੇ ਗਏ ਹਨ ਅਤੇ ਸਭ ਤੋਂ ਖਾਸ ਗੱਲ ਇਹ ਹੈ ਕਿ ਸਾਰੇ ਟੈਸਟ ਮੁਕਾਬਲਿਆ ਦੇ ਨਤੀਜੇ ਆਏ ਹਨ। ਕੋਈ ਟੈਸਟ ਡ੍ਰਾ ਨਹੀਂ ਹੋਇਆ ਹੈ।  ਇਨ੍ਹਾਂ 'ਚ 6 ਟੈਸਟ ਪੂਰੇ ਪੰਜ ਦਿਨ ਵੀ ਨਹੀਂ ਚੱਲ ਸਕੇ ਅਤੇ ਉਨ੍ਹਾਂ ਦਾ ਨਤੀਜਾ ਆ ਗਿਆ ਦਰਅਸਲ ਡੇ-ਨਾਈਟ ਟੈਸਟ 'ਚ ਜਿਸ ਟੀਮ ਦੀ ਤੇਜ਼ ਗੇਂਦਬਾਜ਼ੀ ਮਜਬੂਤ ਹੈ, ਉਹ ਫਾਇਦਾ ਚੁੱਕਦੀਆਂ ਨਜ਼ਰ ਆ ਰਹੀਆਂ ਹਨ।PunjabKesari
ਹੁਣ ਤੱਕ ਹੋਏ ਡੇ-ਨਾਈਟ ਟੈਸਟ ਮੈਚਾਂ ਦੇ ਨਤੀਜੇ
ਨਵੰਬਰ 2015, ਆਸਟਰੇਲਿਆ ਬਨਾਮ ਨਿਊਜ਼ੀਲੈਂਡ, ਐਡਿਲੇਡ, ਆਸਟਰੇਲੀਆ 3 ਵਿਕਟਾਂ ਨਾਲ ਜਿੱਤਿਆ
ਅਕਤੂਬਰ 2016, ਪਾਕਿਸਤਾਨ ਬਨਾਮ ਵੈਸਟਇੰਡੀਜ਼, ਦੁਬਈ, ਪਾਕਿਸਤਾਨ 56 ਦੌੜਾਂ ਨਾਲ ਜਿੱਤਿਆ
ਨਵੰਬਰ 2016, ਆਸਟਰੇਲੀਆ ਬਨਾਮ ਦੱ. ਅਫਰੀਕਾ, ਐਡਿਲੇਡ, ਆਸਟਰੇਲੀਆ 7 ਵਿਕਟਾਂ ਨਾਲ ਜਿੱਤਿਆ
ਦਸੰਬਰ 2016, ਆਸਟਰੇਲੀਆ ਬਨਾਮ ਪਾਕਿਸਤਾਨ, ਬ੍ਰਿਸਬੇਨ, ਆਸਟਰੇਲੀਆ 39 ਦੌੜਾਂ ਨਾਲ ਜਿੱਤਿਆ
ਅਗਸਤ 2017, ਇੰਗਲੈਂਡ ਬਨਾਮ ਵੈਸਟਇੰਡੀਜ਼, ਬਰਮਿੰਘਮ, ਇੰਗਲੈਂਡ ਪਾਰੀ ਅਤੇ 209 ਦੌੜਾਂ ਨਾਲ ਜਿੱਤਿਆ
ਅਕਤੂਬਰ 2017, ਪਾਕਿਸਤਾਨ ਬਨਾਮ ਸ਼੍ਰੀਲੰਕਾ, ਦੁਬਈ, ਸ਼੍ਰੀਲੰਕਾ 68 ਦੌੜਾਂ ਨਾਲ ਜਿੱਤਿਆ
ਦਸੰਬਰ 2017, ਆਸਟਰੇਲੀਆ ਬਨਾਮ ਇੰਗਲੈਂਡ, ਐਡਿਲੇਡ, ਆਸਟਰੇਲੀਆ 120 ਦੌੜਾਂ ਨਾਲ ਜਿੱਤਿਆ
ਦਸੰਬਰ 2017, ਦੱ. ਅਫਰੀਕਾ ਬਨਾਮ ਜ਼ਿਬਾਬਵੇ, ਪੋਰਟ ਐਲਿਜਾਬੇਥ, ਦੱ. ਅਫਰੀਕਾ ਪਾਰੀ ਅਤੇ 120 ਦੌੜਾਂ ਨਾਲ ਜਿੱਤਿਆ
ਮਾਰਚ 2018, ਨਿਊਜ਼ੀਲੈਂਡ ਬਨਾਮ ਇੰਗਲੈਂਡ, ਆਕਲੈਂਡ, ਨਿਊਜ਼ੀਲੈਂਡ ਪਾਰੀ ਅਤੇ 49 ਦੌੜਾਂ ਨਾਲ ਜਿੱਤਿਆ
ਜੂਨ 2018, ਸ਼੍ਰੀਲੰਕਾ ਬਨਾਮ ਵੈਸਟਇੰਡੀਜ਼, ਬ੍ਰਿਜਟਾਊਨ, ਸ਼੍ਰੀਲੰਕਾ 4 ਵਿਕਟਾਂ ਨਾਲ ਜਿੱਤਿਆ
ਜਨਵਰੀ 2019, ਸ਼੍ਰੀਲੰਕਾ ਬਨਾਮ ਆਸਟਰੇਲੀਆ, ਬ੍ਰਿਸਬੇਨ, ਆਸਟਰੇਲੀਆ ਪਾਰੀ ਅਤੇ 40 ਦੌੜਾਂ ਨਾਲ ਜਿੱਤਿਆPunjabKesari


Related News