ਭਾਰਤੀ ਟੀਮ ਦੀ ਤੇਜ਼ ਗੇਂਦਬਾਜ਼ ਮਾਨਸੀ ਜੋਸ਼ੀ ਨੂੰ ਹੋਇਆ ਕੋਰੋਨਾ, ਟੀ20 ਚੈਲੇਂਜਰ ਤੋਂ ਹੋਈ ਬਾਹਰ

Saturday, Oct 17, 2020 - 12:20 PM (IST)

ਭਾਰਤੀ ਟੀਮ ਦੀ ਤੇਜ਼ ਗੇਂਦਬਾਜ਼ ਮਾਨਸੀ ਜੋਸ਼ੀ ਨੂੰ ਹੋਇਆ ਕੋਰੋਨਾ, ਟੀ20 ਚੈਲੇਂਜਰ ਤੋਂ ਹੋਈ ਬਾਹਰ

ਨਵੀਂ ਦਿੱਲੀ (ਭਾਸ਼ਾ) : ਭਾਰਤੀ ਬੀਬੀ ਟੀਮ ਦੀ ਤੇਜ਼ ਗੇਂਦਬਾਜ਼ ਮਾਨਸੀ ਜੋਸ਼ੀ ਕੋਵਿਡ​-19 ਜਾਂਚ ਵਿਚ ਪਾਜ਼ੇਟਿਵ ਆਈ ਹੈ ਅਤੇ ਉਹ ਅਗਲੇ ਮਹੀਨੇ ਯੂ.ਏ.ਈ. ਵਿਚ ਖੇਡੀ ਜਾਣ ਵਾਲੀ ਬੀਬੀ ਟੀ20 ਚੈਲੇਂਜਰ ਦਾ ਹਿੱਸਾ ਨਹੀਂ ਹੋਵੇਗੀ।

ਇਹ ਵੀ ਪੜ੍ਹੋ: ਪੈਗੰਬਰ ਮੁਹੰਮਦ ਦਾ ਕਾਰਟੂਨ ਵਿਖਾਉਣ 'ਤੇ ਵਿਅਕਤੀ ਨੇ ਵੱਢਿਆ ਅਧਿਆਪਕ ਦਾ ਗਲਾ

'ਈ.ਐਸ.ਪੀ.ਐਨ ਕ੍ਰਿਕਇੰਫੋ' ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 27 ਸਾਲਾ ਮਾਨਸੀ ਕੋਰੋਨਾ ਵਾਇਰਸ ਜਾਂਚ ਵਿਚ ਪਾਜ਼ੇਟਿਵ ਆਉਣ ਦੇ ਬਾਅਦ ਦੇਹਰਾਦੂਨ ਵਿਚ ਇਕਾਂਤਵਾਸ ਵਿਚ ਹੈ। ਉਹ ਮੁੰਬਈ ਨਹੀਂ ਗਈ ਹੈ, ਜਿੱਥੇ ਟੀ20 ਚੈਲੇਂਜਰ ਵਿਚ ਹਿੱਸਾ ਲੈਣ ਵਾਲੀ ਹੋਰ ਭਾਰਤੀ ਖਿਡਾਰੀ 13 ਅਕਤੂਬਰ ਨੂੰ ਪਹੁੰਚ ਗਏ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਮਾਨਸੀ ਦੀ ਜਗ੍ਹਾ ਮਿਤਾਲੀ ਰਾਜ ਦੀ ਅਗਵਾਈ ਵਿਚ ਵੇਲੋਸਿਟੀ ਟੀਮ ਵਿਚ 26 ਸਾਲ ਦੀ ਤੇਜ਼ ਗੇਂਦਬਾਜ ਮੇਘਨਾ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਮਾਨਸੀ ਨੇ 2016 ਵਿਚ ਸ਼ੁਰੂਆਤ ਕਰਣ ਦੇ ਬਾਅਦ ਭਾਰਤ ਲਈ 11 ਵਨਡੇ ਅਤੇ 8 ਟੀ20 ਵਿਚ ਦੇਸ਼ ਦੀ ਨੁਮਾਇੰਦਗੀ ਕੀਤੀ ਹੈ।

ਇਹ ਵੀ ਪੜ੍ਹੋ: ਇਨ੍ਹਾਂ 4 ਰਾਸ਼ੀਆਂ ਵਾਲੇ ਲੋਕਾਂ ਨੂੰ 18 ਅਕਤੂਬਰ ਤੋਂ ਬਾਅਦ ਮਿਲਣ ਵਾਲਾ ਹੈ ਸੱਚਾ ਪਿਆਰ


author

cherry

Content Editor

Related News