ਫਾਰਮਰ ਇੰਸ਼ਿਓਰੰਸ ਓਪਨ ''ਚ ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਕਟ ਤੋਂ ਖੁੰਝੇ
Saturday, Jan 25, 2020 - 04:21 PM (IST)

ਸਪੋਰਟਸ ਡੈਸਕ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਨੇ ਇੱਥੇ ਫਾਰਮਰਸ ਇੰਸ਼ਿਓਰੰਸ ਓਪਨ ਦੇ ਦੂਜੇ ਦੌਰ 'ਚ ਇਕ ਅੰਡਰ 71 ਦਾ ਕਾਰਡ ਖੇਡਿਆ ਪਰ ਅੰਡਰ ਪਾਰ ਦੌਰ ਦੇ ਬਾਵਜੂਦ ਉਹ ਕਟ 'ਚ ਜਗ੍ਹਾ ਬਣਾਉਣ ਤੋਂ ਖੁੰਝ ਗਏ। ਲਾਹਿੜੀ ਨੂੰ ਦੂਜੇ ਦੌਰ ਦੇ ਆਖਰੀ ਹੋਲ 'ਚ ਬਰਡੀ ਦੀ ਜ਼ਰੂਰਤ ਸੀ ਪਰ ਉਹ ਡਬਲ ਬੋਗੀ ਕਰ ਬੈਠੇ ਅਤੇ ਬਾਹਰ ਹੋ ਗਏ। ਪਹਿਲੇ ਦੌਰ 'ਚ ਉਨ੍ਹਾਂ ਨੇ ਡਬਲ ਬੋਗੀ ਕੀਤੀ ਸੀ ਅਤੇ ਦੂਜੇ 'ਚ ਵੀ ਡਬਲ ਬੋਗੀ ਕਰ ਬੈਠੇ ਜਿਸ ਦੇ ਨਾਲ ਉਹ ਤਿੰਨ ਸ਼ਾਟ ਤੋਂ ਕਟ ਤੋਂ ਖੁੰਝ ਗਏ।