ਧੋਨੀ ਦੀ ਸਫੇਦ ਦਾੜੀ ਨੂੰ ਦੇਖ ਹੈਰਾਨ ਹੋ ਗਏ ਫੈਂਸ

Sunday, May 10, 2020 - 06:42 PM (IST)

ਧੋਨੀ ਦੀ ਸਫੇਦ ਦਾੜੀ ਨੂੰ ਦੇਖ ਹੈਰਾਨ ਹੋ ਗਏ ਫੈਂਸ

ਨਵੀਂ ਦਿੱਲੀ— ਬਹੁਤ ਸਮਾਂ ਹੋ ਗਿਆ ਜਦੋ ਫੈਂਸ ਨੂੰ ਮਹਿੰਦਰ ਸਿੰਘ ਧੋਨੀ ਦੀ ਕੋਈ ਨਵੀਂ ਤਸਵੀਰ ਨਾ ਮਿਲੀ ਹੋਵੇ। ਕਈ ਵਾਰ ਅਜਿਹਾ ਹੁੰਦਾ ਹੈ ਜਦੋ ਫੈਂਸ ਧੋਨੀ ਦੇ ਲੁੱਕ ਦੇਖ ਕੇ ਖੁਸ਼ ਹੋ ਜਾਂਦੇ ਹਨ। ਜ਼ਿਆਦਾਤਰ ਚਾਹੁੰਦੇ ਹਨ ਕਿ ਧੋਨੀ ਦੀ ਨਵੀਂ ਤਸਵੀਰ ਰੋਜ਼ਾਨਾ ਉਨ੍ਹਾਂ ਨੂੰ ਮਿਲਦੀ ਰਹੇ ਪਰ ਆਈ. ਪੀ. ਐੱਲ. ਟ੍ਰੇਨਿੰਗ ਸੈਸ਼ਨ ਨਾਲ ਰਾਂਚੀ ਪਹੁੰਚਣ ਤੋਂ ਬਾਅਦ ਧੋਨੀ ਦੀ ਲੁੱਕ ਵਾਇਰਲ ਨਹੀਂ ਹੋ ਰਹੀ ਸੀ ਤੇ ਉਹ ਲਗਾਤਾਰ ਛੁਪਾ ਰਹੇ ਸਨ। ਹੁਣ ਧੋਨੀ ਦੀ ਪਤਨੀ ਸਾਕਸ਼ੀ ਦੇ ਇੰਸਟਾਗ੍ਰਾਮ ਲਾਈਵ ਨਾਲ ਧੋਨੀ ਦਾ ਨਵੀਂ ਲੁੱਕ ਸਾਹਮਣੇ ਆਈ ਹੈ, ਜਿਸ ਨੂੰ ਦੇਖ ਫੈਂਸ ਉਦਾਸ ਹੋ ਗਏ। ਪਿਛਲੇ ਸਾਲ ਹੋਏ ਕ੍ਰਿਕਟ ਵਿਸ਼ਵ ਕੱਪ ਤੋਂ ਬਾਅਦ ਧੋਨੀ ਹੁਣ ਤਕ ਭਾਰਤੀ ਟੀਮ 'ਚ ਵਾਪਸੀ ਨਹੀਂ ਕਰ ਸਕੇ ਤੇ ਨਾ ਹੀ ਉਨ੍ਹਾਂ ਨੇ ਕੋਈ ਮੈਚ ਖੇਡਿਆ। ਇਸ ਵਿਚਾਲੇ ਫੈਂਸ ਨੂੰ ਉਮੀਦ ਸੀ ਕਿ ਉਹ ਆਪਣੇ ਮਾਹੀ ਨੂੰ ਇਸ ਸਾਲ ਦੇ ਆਈ. ਪੀ. ਐੱਲ. 'ਚ ਦੇਖਣਗੇ ਪਰ ਉਹ ਵੀ ਮੁਅੱਤਲ ਕਰ ਦਿੱਤਾ ਗਿਆ। ਹੁਣ ਅਜਿਹੇ 'ਚ ਧੋਨੀ ਰਾਂਚੀ ਦੇ ਆਪਣੇ ਘਰ 'ਚ ਸਮਾਂ ਬਿਤਾ ਰਹੇ ਹਨ। ਇੰਸਟਾਗ੍ਰਾਮ ਹੈਂਡਲ 'ਤੇ ਜਾਰੀ ਕੀਤੇ ਗਏ ਵੀਡੀਓ 'ਚ ਧੋਨੀ ਹਾਲਾਂਕਿ ਬਹੁਤ ਅਲੱਗ ਲੱਗ ਰਹੇ ਹਨ। ਵੀਡੀਓ 'ਚ ਧੋਨੀ ਦੀ ਚਿੱਟੀ ਦਾੜੀ ਦੇਖੀ ਜਾ ਸਕਦੀ ਹੈ। ਧੋਨੀ ਨੂੰ ਇਸ ਰੂਪ 'ਚ ਦੇਖ ਕੇ ਮੀਮ ਤੇ ਪੋਸਟ ਸੋਸ਼ਲ ਮੀਡੀਆ 'ਤੇ ਦੇਖੇ ਜਾ ਸਕਦੇ ਹਨ।

PunjabKesari


author

Gurdeep Singh

Content Editor

Related News