ਰਵੀ ਸ਼ਾਸਤਰੀ ਨੇ ਕੀਤੀ ਗਾਂਗੁਲੀ ਦੀ ਤਰੀਫ, ਲੋਕਾਂ ਨੇ ਕਿਹਾ ਨੌਕਰੀ ਸਭ ਨੂੰ ਪਿਆਰੀ ਹੁੰਦੀ ਹੈ

11/26/2019 6:26:24 PM

ਸਪੋਰਟਸ ਡੈਸਕ— ਕੋਲਕਾਤਾ ਦੇ ਈਡਨ ਗਾਰਡਨ 'ਚ ਭਾਰਤੀ ਕ੍ਰਿਕਟ ਟੀਮ ਨੇ ਇਤਿਹਾਸਕ ਪਿੰਕ ਬਾਲ ਟੈਸਟ ਬੰਗਲਾਦੇਸ਼ ਕ੍ਰਿਕਟ ਟੀਮ ਦੇ ਨਾਲ ਖੇਡਿਆ। ਦਰਸ਼ਕਾਂ ਨਾਲ ਭਰੇ ਈਡਨ ਗਾਰਡਨ 'ਚ ਭਾਰਤ ਦੀ ਤੇਜ਼ ਗੇਂਦਬਾਜ਼ੀ ਹਮਲੇ ਦੇ ਸਾਹਮਣੇ ਬੰਗਲਾਦੇਸ਼ੀ ਟੀਮ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢੇਹ ਗਈ। ਇਸ ਮੈਚ ਨੂੰ ਰੋਮਾਂਚਕ ਬਣਾਉਣ ਲਈ ਬੀ. ਸੀ. ਸੀ. ਆਈ ਨੇ ਕੋਈ ਕਸਰ ਨਹੀਂ ਛੱਡੀ। ਇਸ 'ਤੇ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਬੀ. ਸੀ. ਸੀ. ਆਈ ਪ੍ਰੇਜ਼ੀਡੈਂਟ ਸੌਰਵ ਗਾਂਗੁਲੀ ਦੀ ਤਰੀਫ ਕਰਦੇ ਨਜ਼ਰ ਆਏ।

ਟੀਮ ਇੰਡੀਆ ਨੇ ਪਹਿਲੇ ਡੇ-ਨਾਈਟ ਟੈਸਟ 'ਚ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਅਸਾਨ ਜਿੱਤ ਦਰਜ ਕੀਤੀ। ਮੈਚ ਆਪਣੇ ਨਾਂ ਕਰਨ ਤੋਂ ਬਾਅਦ ਮੁੱਖ ਕੋਚ ਰਵੀ ਸ਼ਾਸਤਰੀ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਕਰਦੇ ਹੋਏ ਡੇਅ-ਨਾਈਟ ਟੈਸਟ ਲਈ ਸੌਰਵ ਗਾਂਗੁਲੀ ਦੀ ਤਰੀਫ ਕੀਤੀ। ਮਗਰ ਦਾਦਾ ਅਤੇ ਸ਼ਾਸਤਰੀ 'ਚ ਦੇ ਰਿਸ਼ਤੇ ਕੁਝ ਖਾਸ ਮਿੱਠੇ ਨਹੀਂ ਹੈ ਪਰ ਕੋਚ ਦਾ ਇਹ ਤਰੀਫ ਭਰੀ ਪੋਸਟ ਕ੍ਰਿਕਟ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆਈ ਪਰ ਇਕ ਵਾਰ ਫਿਰ ਸ਼ਾਸਤਰੀ ਟ੍ਰੋਲਰਸ ਦੇ ਨਿਸ਼ਾਨੇ 'ਤੇ ਆ ਗਏ। ਦੋਵੇਂ ਕਈ ਵਾਰ ਇਕ ਦੂਜੇ ਖਿਲਾਫ ਖਡ਼ੇ ਦਿਖਾਈ ਦਿੱਤੇ ਹਨ।


Related News