ਧੋਨੀ ਦੇ ਇਸ ਸਟੰਟ ਨੂੰ ਦੇਖ ਫੈਂਸ ਹੋਏ ਹੈਰਾਨ (ਵੀਡੀਓ)

Tuesday, Feb 25, 2020 - 11:50 PM (IST)

ਧੋਨੀ ਦੇ ਇਸ ਸਟੰਟ ਨੂੰ ਦੇਖ ਫੈਂਸ ਹੋਏ ਹੈਰਾਨ (ਵੀਡੀਓ)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ 38 ਸਾਲ ਦੇ ਹਨ ਪਰ ਉਸਦੀ ਫਿੱਟਨੈੱਸ ਨੌਜਵਾਨਾਂ ਨੂੰ ਅੱਜ ਵੀ ਪ੍ਰੇਰਿਤ ਕਰਦੀ ਹੈ। ਧੋਨੀ ਦਾ ਸੋਸ਼ਲ ਮੀਡੀਆ 'ਤੇ ਇਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਧੋਨੀ ਜਿਮ 'ਚ ਇਕ ਸਟੰਟ ਕਰਦੇ ਹੋਏ ਨਜ਼ਰ ਆ ਰਿਹਾ ਹੈ। ਧੋਨੀ ਦਾ ਇਹ ਨਵਾਂ ਵੀਡੀਓ ਉਸਦੇ ਫੈਂਸ ਨੂੰ ਬਹੁਤ ਪਸੰਦ ਆ ਰਿਹਾ ਹੈ। ਨਿਊਜ਼ੀਲੈਂਡ ਵਿਰੁੱਧ 5 ਮੈਚਾਂ ਦੀ ਟੀ-20 ਸੀਰੀਜ਼ ਦੌਰਾਨ ਕਪਤਾਨ ਵਿਰਾਟ ਕੋਹਲੀ ਨੇ ਵੀ ਇਸ ਸਟੰਟ ਨੂੰ ਕੀਤਾ ਸੀ।

 
 
 
 
 
 
 
 
 
 
 
 
 
 

He is 38 years old 💪 . . . . Follow @msdians.fc Follow @msdians.fc Follow @msdians.fc Follow @msdians.fc . . . . #msdhoni #csk #mahi #msd #viratkohli #dhoni #newzealand #rohitsharma #rishabpant #cricket #thala #hardikpandya #zivadhoni #virat #kohli #indiancricket #cricket #indvsnz #nzvsind #ipl #rcb #shahrukhkhan #whistlepodu #bollywood #msdiansfc

A post shared by 🄼🅂🄳🄸🄰🄽🅂.🄵🄲 (@msdians.fc) on Feb 25, 2020 at 5:43am PST


ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਧੋਨੀ ਆਈ. ਸੀ. ਸੀ. ਵਿਸ਼ਵ ਕੱਪ 2019 ਤੋਂ ਬਾਅਦ ਕ੍ਰਿਕਟ ਮੈਦਾਨ ਤੋਂ ਦੂਰ ਹਨ। ਹੁਣ ਉਹ 29 ਮਾਰਚ ਤੋਂ ਸ਼ੁਰੂ ਹੋ ਰਹੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਕ੍ਰਿਕਟ ਮੈਦਾਨ 'ਤੇ ਵਾਪਸੀ ਕਰਨਗੇ। ਧੋਨੀ ਨੇ ਵਿਸ਼ਵ ਕੱਪ 'ਚ ਆਖਰੀ ਮੈਚ ਨਿਊਜ਼ੀਲੈਂਡ ਵਿਰੁੱਧ ਸੈਮੀਫਾਈਨਲ ਮੈਚ ਖੇਡਿਆ ਸੀ। ਉਸ ਮੈਚ ਤੋਂ ਬਾਅਦ ਧੋਨੀ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਨਹੀਂ ਹੈ।

PunjabKesari


author

Gurdeep Singh

Content Editor

Related News