ਕੇ.ਐੱਲ. ਰਾਹੁਲ ਦੀ ਵਿਕਟ ਕੀਪਿੰਗ ਦੇਖ ਫੈਨ ਨੇ ਕੀਤੀ ਧੋਨੀ ਨਾਲ ਤੁਲਨਾ, ਪੰਜਾਬ ਦੇ ਕਪਤਾਨ ਨੇ ਦਿੱਤਾ ਇਹ ਜਵਾਬ
Monday, Oct 19, 2020 - 10:04 PM (IST)

ਸਪੋਰਟਸ ਡੈਸਕ-ਮੁੰਬਈ ਇੰਡੀਅਨਸ ਵਿਰੁੱਧ ਕਿੰਗਸ ਇਲੈਵਨ ਪੰਜਾਬ ਦੀ ਟੀਮ ਨੇ ਸੁਪਰ ਓਵਰ ਦੇ ਰੋਮਾਂਚਕ ਮੈਚ ’ਚ ਜਿੱਤ ਹਾਸਲ ਕੀਤੀ। ਇਸ ਮੈਚ ’ਚ ਕੇ.ਐੱਲ. ਰਾਹੁਲ ਨੇ ਸ਼ਾਨਦਾਰ ਬੱਲੇਬਾਜ਼ੀ ਅਤੇ ਵਿਕਟ ਕੀਪਿੰਗ ਦਾ ਜ਼ਬਰਦਸਤ ਪ੍ਰਦਰਸ਼ਨ ਕਰਕੇ ਦਿਖਾਇਆ। ਰਾਹੁਲ ਦੇ ਵਿਕਟ ਕੀਪਿੰਗ ਦੀ ਪ੍ਰੰਸ਼ਸਾ ਕਰਦੇ ਹੋਏ ਇਕ ਫੈਨ ਨੇ ਰਾਹੁਲ ਦੀ ਤੁਲਨਾ ਧੋਨੀ ਨਾਲ ਕਰ ਦਿੱਤੀ। ਰਾਹੁਲ ਨੇ ਆਪਣੇ ਇਸ ਫੈਨ ਨੂੰ ਬਹੁਤ ਹੀ ਮਜ਼ੇਦਾਰ ਤਰੀਕੇ ਨਾਲ ਜਵਾਬ ਦਿੱਤਾ।
A night to remember ❤️ pic.twitter.com/hn3uQaB4JB
— K L Rahul (@klrahul11) October 18, 2020
ਕੇ.ਐੱਲ. ਰਾਹੁਲ ਦੀ ਸ਼ਾਨਦਾਰ ਵਿਕਟ ਕੀਪਿੰਗ ਤੋਂ ਬਾਅਦ ਸ਼ੋਸਲ ਮੀਡੀਆ ’ਤੇ ਉਨ੍ਹਾਂ ਦੀ ਕਾਫੀ ਤਾਰੀਫ ਹੋ ਰਹੀ ਹੈ। ਹਰ ਕੋਈ ਰਾਹੁਲ ਦੀ ਵਿਕਟ ਕੀਪਿੰਗ ਦੀ ਤਾਰੀਫ ਕਰ ਰਿਹਾ ਹੈ। ਇਸ ਦੌਰਾਨ ਇਕ ਫੈਨ ਨੇ ਰਾਹੁਲ ਦੀ ਤੁਲਨਾ ਧੋਨੀ ਨਾਲ ਕਰਦੇ ਹੋਏ ਲਿਖਿਆ ਕਿ ਤੁਸੀਂ ਮੇਰੇ ਲਈ ਥਾਲਾ ਹੋ। ਇਸ ਦਾ ਜਵਾਬ ਦਿੰਦੇ ਹੋਏ ਰਾਹੁਲ ਨੇ ਲਿਖਿਆ ਕਿ ਇਥੇ ਸਿਰਫ ਇਕ ਹੀ ਥਾਲਾ ਹੈ ਅਤੇ ਉਸ ਨੂੰ ਸਾਰੇ ਜਾਣਦੇ ਹਨ।
My thala ❤️❤️🦁🦁🐐🐐 pic.twitter.com/Av7DUPyn8R
— ɢαjαl (@Gajal_Dalmia) October 18, 2020
ਜ਼ਿਕਰਯੋਗ ਹੈ ਕਿ ਮੁੰਬਈ ਅਤੇ ਪੰਜਾਬ ਵਿਚਾਲੇ ਖੇਡਿਆ ਗਿਆ ਮੁਕਾਬਲਾ ਟਾਈ ਹੋ ਗਿਆ ਸੀ ਜਿਸ ਤੋਂ ਬਾਅਦ ਸੁਪਰ ਓਵਰ ਖੇਡਿਆ ਗਿਆ। ਪਰ ਸੁਪਰ ਓਵਰ ’ਚ ਵੀ ਮੈਚ ਟਾਈ ਰਿਹਾ ਅਤੇ ਆਈ.ਪੀ.ਐੱਲ. ’ਚ ਪਹਿਲੀ ਵਾਰ ਇਕ ਹੀ ਮੈਚ ’ਚ ਦੂਜਾ ਸੁਪਰ ਓਵਰ ਖੇਡਿਆ ਗਿਆ ਜਿਸ ’ਚ ਪੰਜਾਬ ਦੀ ਟੀਮ ਨੇ ਜਿੱਤ ਹਾਸਲ ਕੀਤੀ।