ਬ੍ਰਾਜ਼ੀਲ ਦੀ ਜਿੱਤ ਦਾ ਜਸ਼ਨ ਮਨਾਉਣ ''ਤੇ ਲੇਬਨਾਨ ''ਚ ਪ੍ਰਸ਼ੰਸਕ ਦੀ ਹੱਤਿਆ
Friday, Jun 29, 2018 - 02:43 AM (IST)
ਬੇਰੂਤ— ਫੁੱਟਬਾਲ ਵਿਸ਼ਵ ਕੱਪ ਦੇ ਲੀਗ ਮੈਚ ਵਿਚ ਬ੍ਰਾਜ਼ੀਲ ਦੀ ਜਿੱਤ ਤੇ ਜਰਮਨੀ ਦੀ ਹਾਰ ਦਾ ਜਸ਼ਨ ਮਨਾਉਣ 'ਤੇ ਇੱਥੇ ਇਕ ਪ੍ਰਸ਼ੰਸਕ ਦੀ ਹੱਤਿਆ ਕਰ ਦਿੱਤੀ ਗਈ। ਸੈਨਾ ਤੇ ਸਥਾਨਕ ਮੀਡੀਆ ਨੇ ਦੱਸ਼ਿਆ ਕਿ ਮੁਹੰਮਦ ਜ਼ਹੀਰ ਕੱਲ ਮੈਚ ਤੋਂ ਬਾਅਦ ਜਸ਼ਨ ਮਨਾ ਰਿਹਾ ਸੀ ਤਦ ਕਥਿਤ ਤੌਰ ਨਾਲ ਗੁਆਂਢੀਆਂ ਨੇ ਉਸਦੀ ਹੱਤਿਆ ਕਰ ਦਿੱਤੀ।
ਸੈਨਾ ਨੇ ਦੱਸ਼ਿਆ ਕਿ ਉਸ਼ ਨੇ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਲੇਬਨਾਨ ਦੇ ਫੁੱਟਬਾਲ ਪ੍ਰਸ਼ੰਸਕਾਂ ਵਿਚਾਲੇ ਜਰਮਨੀ ਤੇ ਬ੍ਰਾਜ਼ੀਲ ਦੇ ਵਿਰੋਧਤਾ ਸਭ ਤੋਂ ਵੱਡੀ ਹੈ। ਲਿਬਨਾਨ ਨੇ ਹਾਲਾਂਕਿ ਕਦੇ ਵੀ ਵਿਸ਼ਵ ਕੱਪ ਲਈ ਕੁਆਲੀਫਾਈ ਨਹੀਂ ਕੀਤਾ ਹੈ।
