ਮੈਚ ਦੌਰਾਨ ਰੋਹਿਤ ਨੂੰ ਮਿਲਣ ਆ ਪਹੁੰਚਿਆ ਪ੍ਰਸ਼ੰਸਕ, ਟੀਮ ਦੀ ਸੁਰੱਖਿਆ ਨੂੰ ਲੈ ਕੇ ਖੜੇ ਹੋਏ ਸਵਾਲ

10/12/2019 4:50:21 PM

ਸਪੋਰਟਸ ਡੈਸਕ— ਇਨ੍ਹੀ ਦਿਨੀਂ ਭਾਰਤ 'ਚ ਮੈਚ ਦੌਰਾਨ ਫੈਂਨਜ਼ ਦਾ ਮੈਦਾਨ ਦੇ ਅੰਦਰ ਆਉਣਾ ਆਮ ਗੱਲ ਹੁੰਦੀ ਜਾ ਰਹੀ ਹੈ। ਫੈਨਜ਼ ਇਸ ਤਰ੍ਹਾਂ ਦੀ ਹਰਕਤ ਦੇ ਨਤੀਜੇ ਬਾਰੇ ਸੋਚੇ ਬਿਨ੍ਹਾਂ ਹੀ ਜ਼ਿਆਦਾ ਉਤਸ਼ਾਹਿਤ ਹੋ ਕੇ ਆਪਣੇ ਸਟਾਰਸ ਖਿਡਾਰੀਆਂ ਨੂੰ ਮਿਲਣ ਮੈਚ ਵਿਚਾਲੇ ਹੀ ਮੈਦਾਨ 'ਚ ਆ ਜਾਂਦੇ ਹਨ। ਬੀ. ਸੀ. ਸੀ. ਆਈ. ਦੀ ਸਖ਼ਤ ਹਦਾਇਤ ਦੇ ਬਾਵਜੂਦ ਵੀ ਭਾਰਤੀ ਕ੍ਰਿਕਟ ਟੀਮ ਦੀ ਸੁਰੱਖਿਆ 'ਚ ਖਾਮੀ ਦਾ ਮਾਮਲਾ ਇਕ ਵਾਰ ਫਿਰ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ ਭਾਰਤ ਅਤੇ ਦੱ. ਅਫਰੀਕਾ ਦੂਜੇ ਟੈਸਟ ਮੈਚ ਦੇ ਤੀਜੇ ਦਿਨ ਇਕ ਵਾਰ ਫਿਰ ਕੁਝ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ, ਜਦ ਇਕ ਫੈਨ ਰੋਹਿਤ ਸ਼ਰਮਾ ਨੂੰ ਮਿਲਣ ਉਨ੍ਹਾਂ ਦੇ ਕੋਲ ਜਾ ਪਹੁੰਚਿਆ।

ਸ਼ਨੀਵਾਰ ਨੂੰ ਪੁਣੇ ਟੈਸਟ ਦੇ ਤੀਜੇ ਦਿਨ ਮੈਚ ਦੌਰਾਨ ਸਟੇਡੀਅਮ 'ਚ ਤੈਨਾਤ ਸੁਰੱਖਿਆ ਘੇਰਾ ਤੋਡ਼ਦਾ ਹੋਇਆ ਇਕ ਪ੍ਰਸ਼ੰਸਕ ਮੈਦਾਨ ਦੇ ਅੰਦਰ ਆਉਣ 'ਚ ਕਾਮਯਾਬ ਹੋ ਗਿਆ। ਦੱ. ਅਫਰੀਕਾ ਦੀ ਬੱਲੇਬਾਜੀ ਦੌਰਾਨ ਜਦੋਂ ਮੈਦਾਨ 'ਤੇ ਵਰਨੋਨ ਫਿਲੈਂਡਰ ਬੱਲੇਬਾਜ਼ੀ ਲਈ ਆ ਰਹੇ ਸਨ ਉਦੋਂ ਹੀ ਇਕ ਪ੍ਰਸ਼ੰਸਕ ਵੀ ਸੁਰੱਖਿਆ ਕਰਮਚਾਰੀਆਂ ਨੂੰ ਚਕਮਾ ਦੇ ਕੇ ਮੈਦਾਨ ਜਾ ਪਹੁੰਚਿਆ। ਉਸ ਸਮੇਂ ਰੋਹਿਤ ਸ਼ਰਮਾ ਸਲਿਪ 'ਤੇ ਫੀਲਡਿੰਗ ਕਰ ਰਹੇ ਸਨ। ਉਹ ਪ੍ਰਸ਼ੰਸਕ ਸਿੱਧਾ ਭੱਜਦਾ ਹੋਇਆ ਰੋਹਿਤ ਕੋਲ ਜਾ ਪਹੁੰਚਿਆ ਅਤੇ ਉਨ੍ਹਾਂ ਦੇ ਪੈਰਾਂ ਨੂੰ ਚੁੰਮਣ ਦੀ ਕੋਸ਼ਿਸ਼ ਕਰਨ ਲੱਗਾ। ਜਿਸ ਵਜ੍ਹਾ ਕਰਕੇ ਮੈਚ ਕੁਝ ਦੇਰ ਲਈ ਰੋਕਣਾ ਵੀ ਪਿਆ।PunjabKesari

ਪ੍ਰਸ਼ੰਸਕ ਦੀ ਵਜ੍ਹਾ ਕਰਕੇ ਮੈਦਾਨ 'ਤੇ ਹੀ ਡਿੱਗ ਪਏ ਰੋਹਿਤ
ਅਚਾਨਕ ਮੈਦਾਨ ਦੇ ਅੰਦਰ ਆ ਪਹੁੰਚੇ ਇਸ ਨੌਜਵਾਨ ਦੀ ਵਜ੍ਹਾ ਕਰਕੇ ਰੋਹਿਤ ਸ਼ਰਮਾ ਨੂੰ ਸੰਭਲਣ ਦਾ ਬਿਲਕੁੱਲ ਵੀ ਮੌਕਾ ਨਹੀਂ ਮਿਲਿਆ। ਇਸ ਤੋਂ ਪਹਿਲਾਂ ਰੋਹਿਤ ਸੰਭਲ ਸਕਦੇ ਨੌਜਵਾਨ ਨੇ ਉਨ੍ਹਾਂ ਦੇ ਪੈਰ ਫੜ ਲਏ ਅਤੇ ਉਹ ਮੈਦਾਨ 'ਤੇ ਡਿੱਗ ਪਏ। ਰੋਹਿਤ ਨੇ ਆਪਣੇ ਇਸ ਫੈਨ ਨੂੰ ਚੁੱਕਿਆ ਅਤੇ  ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ ਉਸ ਨੂੰ ਬਾਹਰ ਲੈ ਗਏPunjabKesari
ਤੀਜੀ ਵਾਰ ਹੋਈ ਸੁਰੱਖਿਆ 'ਚ ਭੁੱਲ
ਇਸ ਸੀਰੀਜ਼ ਦੌਰਾਨ ਇਹ ਤੀਜਾ ਮੌਕਾ ਹੈ ਜਦ ਮੈਚ ਦੌਰਾਨ ਕ੍ਰਿਕਟ ਫੈਨਜ਼ ਇਸ ਤਰ੍ਹਾਂ ਨਾਲ ਮੈਦਾਨ 'ਤੇ ਆ ਪੁੱਜੇ ਹੋਣ। ਵਾਇਜੈਕ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਲ ਹੱਥ ਮਿਲਾਉਣ ਇਕ ਕ੍ਰਿਕਟ ਫੈਨ ਮੈਦਾਨ 'ਤੇ ਆ ਗਿਆ ਸੀ। ਉਥੇ ਹੀ ਮੋਹਾਲੀ 'ਚ ਖੇਡੇ ਗਏ ਟੀ20 ਮੁਕਾਬਲੇ 'ਚ ਇਕ ਫੈਨ ਕੋਹਲੀ ਦੇ ਨਾਲ ਸੈਲਫੀ ਲੈਣ ਲਈ ਮੈਚ 'ਚ ਉੁਨ੍ਹਾਂ ਦੇ ਕੋਲ ਪਹੁੰਚ ਗਿਆ ਸੀ।PunjabKesari


Related News