ਦਿੱਲੀ ਦੇ ਮਸ਼ਹੂਰ ਕਲੱਬ ਕ੍ਰਿਕਟਰ ਸੰਜੇ ਡੋਭਾਲ ਦਾ ਕੋਰੋਨਾ ਕਾਰਨ ਦਿਹਾਂਤ

06/29/2020 3:37:00 PM

ਨਵੀਂ ਦਿੱਲੀ : ਮੰਨੇ-ਪ੍ਰਮੰਨੇ ਕਲੱਬ ਕ੍ਰਿਕਟਰ ਤੇ ਦਿੱਲੀ ਦੀ ਅੰਡਰ-23 ਟੀਮ ਦੇ ਸਾਬਕਾ ਸਹਿਯੋਗੀ ਸਟਾਫ ਡੋਭਾਲ ਦਾ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਸੋਮਵਾਰ ਦੀ ਸਵੇਰੇ ਦਿਹਾਂਤ ਹੋ ਗਿਆ। ਉਸ ਦੇ ਪਰਿਵਾਰ ਦੇ ਕਰੀਬੀ ਸੂਤਰ ਨੇ ਇਹ ਜਾਣਕਾਰੀ ਦਿੱਤੀ। ਡੋਭਾਲ 53 ਸਾਲਾਂ ਦੇ ਸੀ ਤੇ ਉਸ ਦੇ ਪਰਿਵਾਰ ਵਿਚ ਪਤਨੀ ਤੇ 2 ਬੇਟੇ ਹਨ। ਵੱਡਾ ਬੇਟਾ ਸਿਧਾਂਤ ਰਾਜਸਥਾਨ ਲਈ ਫਰਸਟ ਕਲਾਸ ਕ੍ਰਿਕਟ ਖੇਡਦਾ ਹੈ ਤੇ ਛੋਟਾ ਬੇਟਾ ਏਕਾਂਸ਼ ਦਿੱਲੀ ਦੀ ਅੰਡਰ-23 ਟੀਮ ਵਿਚ ਹੈ।

PunjabKesari

ਡੀ. ਡੀ. ਸੀ. ਏ. ਦੇ ਇਕ ਅਧਿਕਾਰ ਨੇ ਦੱਸਿਆ ਕਿ ਡੋਭਾਲ ਵਿਚ ਕੋਰੋਨਾ ਵਾਇਰਸ ਲੱਛਣ ਸੀ ਤੇ ਉਸ ਨੂੰ ਪਹਿਲਾਂ ਬਹਾਦਰਗੜ੍ਹ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਉੱਥੇ ਜਾਂਚ ਵਿਚ ਉਹ ਪਾਜ਼ੇਟਿਵ ਪਾਇਆ ਗਿਆ। ਉਸ ਤੋਂ ਬਾਅਦ ਹਾਲਾਤ ਵਿਗੜਨ 'ਤੇ ਉਸ ਨੂੰ ਦੁਆਰਕਾ ਦੇ ਇਕ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਉਸ ਨੂੰ ਪਲਾਜ਼ਮਾ ਥੈਰੇਪੀ ਵੀ ਦਿੱਤੀ ਗਈ ਪਰ ਕੋਈ ਅਸਰ ਨਹੀਂ ਹੋਇਆ। ਫਿਰੋਜਸ਼ਾਹ ਕੋਟਲਾ ਮੈਦਾਨ 'ਤੇ ਮੰਨਿਆ-ਪ੍ਰਮੰਨਿਆ ਚਿਹਰਾ ਡੋਭਾਲ ਦਿੱਲੀ ਦੇ ਕ੍ਰਿਕਟਰਾਂ ਵਰਿੰਦਰ ਸਹਿਵਾਗ, ਗੌਤਮ ਗੰਭੀਰ, ਮਿਥੁਨ ਮਨਹਾਸ ਵਿਚਾਲੇ ਕਾਫੀ ਲੋਕ ਪ੍ਰਸ਼ਿੱਧ ਸੀ।

PunjabKesari

ਜ਼ਿਕਰਯੋਗ ਹੈ ਕਿ ਉਸ ਨੇ ਸੋਨੇਟ ਕਲੱਬ ਲਈ ਕ੍ਰਿਕਟ ਵੀ ਖੇਡਿਆ। ਗੰਭੀਰ ਤੇ ਮਨਹਾਸ ਨੇ ਟਵਿੱਟਰ ਦੇ ਜ਼ਰੀਏ ਪਲਾਜ਼ਮਾ ਡੋਨੇਸ਼ਨ ਦੀ ਅਪੀਲ ਵੀ ਕੀਤੀ ਸੀ। ਆਮ ਆਦਮੀ ਪਾਰਟੀ ਦੇ MLA ਦਿਲੀਪ ਪਾਂਡੇ ਨੇ ਡੋਨਰ ਦਾ ਇੰਤਜ਼ਾਮ ਕੀਤਾ ਸੀ। ਡੋਭਾਲ ਨੇ ਏਅਰ ਇੰਡੀਆ ਲਈ ਖੇਡਣ ਤੋਂ ਬਾਅਦ ਜੂਨੀਅਰ ਕ੍ਰਿਕਟਰਾਂ ਨੂੰ ਕੋਚਿੰਗ ਦੇਣਾ ਸ਼ੁਰੂ ਕੀਤਾ। ਬੀ. ਸੀ. ਸੀ. ਆਈ. ਦੇ ਸਾਬਕਾ ਮੁਖੀ ਸੀ. ਕੇ. ਖੰਨਾ, ਦਿੱਲੀ ਦੇ ਧਾਕੜ ਖਿਡਾਰੀ ਮਦਨ ਲਾਲ ਤੇ ਮਨਹਾਸ ਨੇ ਉਸ ਦੇ ਦਿਹਾਂਤ 'ਤੇ ਸ਼ੋਕ ਪ੍ਰਗਟ ਕੀਤਾ ਹੈ।


Ranjit

Content Editor

Related News