ਦੁਖ਼ਦਾਇਕ ਖ਼ਬਰ: ਬਠਿੰਡਾ ਦੇ ਨਾਮੀ ਕ੍ਰਿਕਟਰ ਅਮਨ ਭਾਈ ਰੂਪਾ ਦੀ ਸੜਕ ਹਾਦਸੇ 'ਚ ਮੌਤ

Tuesday, Jun 21, 2022 - 02:50 PM (IST)

ਦੁਖ਼ਦਾਇਕ ਖ਼ਬਰ: ਬਠਿੰਡਾ ਦੇ ਨਾਮੀ ਕ੍ਰਿਕਟਰ ਅਮਨ ਭਾਈ ਰੂਪਾ ਦੀ ਸੜਕ ਹਾਦਸੇ 'ਚ ਮੌਤ

ਬਠਿੰਡਾ (ਵਿਜੇ ਵਰਮਾ)- ਬਠਿੰਡਾ ਕਾਸਕੋ ਕ੍ਰਿਕਟ ਦੇ ਵੱਡੇ ਨਾਮੀ ਖਿਡਾਰੀ ਅਮਨ ਭਾਈ ਰੂਪਾ ਦੀ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਅਮਨ ਆਪਣੇ ਦੋਸਤ ਕੇਸ਼ਵ ਨਾਲ ਦੇਰ ਰਾਤ ਸਾਢੇ 12 ਵਜੇ ਭੁੱਚੋ ਮੰਡੀ ਪਾਰਟੀ ਵਿੱਚ ਹਿੱਸਾ ਲੈ ਕੇ ਬਠਿੰਡਾ ਸਥਿਤ ਆਪਣੇ ਘਰ ਜਾ ਰਿਹਾ ਸੀ। ਮੀਂਹ ਪੈਣ ਕਾਰਨ ਟੁੱਟੀ ਸੜਕ 'ਤੇ ਉਸ ਦੀ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਡਿਵਾਈਡਰ ਨਾਲ ਟਕਰਾਅ ਕੇ 3-4 ਪਲਟੀਆਂ ਖਾ ਗਈ। ਇਸ ਹਾਦਸੇ ਵਿਚ ਅਮਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਕੇਸ਼ਵ ਗੰਭੀਰ ਜਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ: ਮਾਣ ਵਾਲੀ ਗੱਲ, ਅਮਰੀਕੀ ਏਅਰ ਫੋਰਸ 'ਚ ਭਰਤੀ ਹੋਇਆ ਬੇਗੋਵਾਲ ਦਾ ਨੌਜਵਾਨ

PunjabKesari

ਪਰਿਵਾਰ ਵੱਲੋਂ ਦੱਸੀ ਗਈ ਜਾਣਕਾਰੀ ਅਨੁਸਾਰ ਅਮਨ ਦੇ ਪਿਤਾ ਬਿੰਦਰ, ਜੋ ਕਿ ਕੈਨੇਡਾ ਵਿਚ ਰਹਿ ਰਹੇ ਹਨ, ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਅਤੇ ਉਹ ਬੁੱਧਵਾਰ ਨੂੰ ਇੱਥੇ ਪੁੱਜਣਗੇ। ਮ੍ਰਿਤਕ ਦੀ ਦੇਹ ਸਿਵਲ ਹਸਪਤਾਲ ਵਿਖੇ ਮੋਰਚਰੀ ਵਿਚ ਰੱਖੀ ਗਈ ਹੈ ਅਤੇ ਅੰਤਿਮ ਸੰਸਕਾਰ ਵੀਰਵਾਰ ਨੂੰ ਹੋਵੇਗਾ। ਅਮਨ ਦੀ ਅਚਾਨਕ ਮੌਤ ਨਾਲ ਕ੍ਰਿਕਟ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ। ਅਮਨ ਦੇ ਦੋਸਤਾਂ ਨੇ ਦੱਸਿਆ ਹਾਦਸੇ ਦਾ ਮੁੱਖ ਕਾਰਨ ਟੁੱਟੀ ਸੜਕ ਸੀ।

ਇਹ ਵੀ ਪੜ੍ਹੋ: ਲਾਪਰਵਾਹੀ ਦੀ ਹੱਦ ! ਪਾਕਿ 'ਚ ਧੜ ਨਾਲੋਂ ਵੱਖ ਕੀਤਾ ਹਿੰਦੂ ਔਰਤ ਦੇ ਨਵਜਨਮੇ ਬੱਚੇ ਦਾ ਸਿਰ, ਫਿਰ ਕੁੱਖ 'ਚ ਹੀ ਛੱਡਿਆ


author

cherry

Content Editor

Related News