ਟੀਚੇ ਦਾ ਪਿੱਛਾ ਕਰਨ ''ਚ ਨਾਕਾਮੀ ਚਿੰਤਾ ਦਾ ਵਿਸ਼ਾ, ਜਲਦ ਸੁਧਾਰ ਕਰਨਾ ਹੋਵੇਗਾ : ਪੋਂਟਿੰਗ
Wednesday, Oct 28, 2020 - 08:37 PM (IST)
ਦੁਬਈ- ਦਿੱਲੀ ਕੈਪੀਟਲਸ ਦੇ ਕੋਚ ਰਿੱਕੀ ਪੋਂਟਿੰਗ ਨੇ ਮੰਨਿਆ ਕਿ ਉਸ ਦੀ ਟੀਮ ਲਈ ਟੀਚੇ ਦਾ ਪਿੱਛਾ ਕਰਨਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜੇਕਰ ਉਸ ਨੂੰ ਲਗਾਤਾਰ 3 ਮੈਚ ਗੁਆਉਣ ਤੋਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ ਦੇ ਪਲੇਅ ਆਫ 'ਚ ਪਹੁੰਚਣ ਲਈ ਅਗਲੇ ਦੋਨੋਂ ਮੈਚ ਜਿੱਤਣੇ ਹਨ ਤਾਂ ਇਸ 'ਚ ਤੁਰੰਤ ਸੁਧਾਰ ਕਰਨਾ ਹੋਵੇਗਾ। ਸ਼ਾਨਦਾਰਾ ਸ਼ੁਰੂਆਤ ਤੋਂ ਬਾਅਦ ਦਿੱਲੀ ਨੇ ਲਗਾਤਾਰ 3 ਮੈਚ ਗੁਆਏ ਹਨ। ਇਨ੍ਹਾਂ 'ਚੋਂ 2 ਅਫਸਰਾਂ 'ਤੇ ਉਹ ਟੀਚਾ ਹਾਸਲ ਕਰਨ 'ਚ ਨਾਕਾਮ ਰਿਹਾ ਹੈ। ਇਨ੍ਹਾਂ 'ਚ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਮੰਗਲਵਾਰ ਨੂੰ ਮਿਲੀ ਹਾਰ ਵੀ ਸ਼ਾਮਿਲ ਹੈ।
ਪੋਂਟਿੰਗ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ। ਜਦੋਂ ਅਸੀਂ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਤਾਂ ਅਸੀਂ ਉਨ੍ਹਾਂ ਨੂੰ ਵੱਡਾ ਸਕੋਰ ਬਣਾਉਣ ਦਿੱਤਾ। ਸਾਨੂੰ ਇਸ 'ਚ ਵਧੀਆ ਖੇਡ ਦਿਖਾਉਣੀ ਹੋਵੇਗੀ। ਸਾਨੂੰ ਪਹਿਲਾਂ ਗੇਂਦਬਾਜ਼ ਕਰਦੇ ਹੋਏ ਚੰਗੀ ਗੇਂਦਬਾਜ਼ੀ ਕਰਨ ਅਤੇ ਟੀਚੇ ਦਾ ਪਿੱਛਾ ਕਰਦੇ ਹੋਏ ਵਧੀਆ ਪ੍ਰਦਰਸ਼ਨ ਕਰਨ ਦ ਜ਼ਰੂਰਤ ਹੈ ਕਿਉਂਕਿ ਅਜੇ ਤੱਕ ਇਹ ਸਾਡੇ ਮੁਤਾਬਕ ਨਹੀਂ ਰਿਹਾ। ਦਿੱਲੀ ਕੈਪੀਟਲਸ ਨੂੰ ਹੁਣ ਅੰਕ ਸੂਚੀ 'ਚ ਚੌਟੀ 'ਤੇ ਚੱਲ ਰਹੇ ਮੁੰਬਈ ਇੰਡੀਅਨਸ ਅਤੇ ਦੂਜੇ ਸਥਾਨ 'ਤੇ ਕਾਬਿਜ਼ ਰਾਇਲ ਚੈਲੰਜ਼ਰਸ ਬੈਂਗਲੁਰੂ ਦਾ ਸਾਹਮਣਾ ਕਰਨਾ ਹੋਵੇਗਾ।