ਫਾਫ ਡੂਪਲੇਸਿਸ ਬਣੇ RCB ਦੇ ਨਵੇਂ ਕਪਤਾਨ, ਟੀਮ ਨੇ ਸੋਸ਼ਲ ਮੀਡੀਆ ’ਤੇ ਕੀਤਾ ਐਲਾਨ

Saturday, Mar 12, 2022 - 05:26 PM (IST)

ਫਾਫ ਡੂਪਲੇਸਿਸ ਬਣੇ RCB ਦੇ ਨਵੇਂ ਕਪਤਾਨ, ਟੀਮ ਨੇ ਸੋਸ਼ਲ ਮੀਡੀਆ ’ਤੇ ਕੀਤਾ ਐਲਾਨ

ਸਪੋਰਟਸ ਡੈਸਕ : ਆਈ. ਪੀ. ਐੱਲ. ਦੇ 15ਵੇਂ ਸੀਜ਼ਨ ਲਈ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਨੇ ਵੀ ਆਪਣੇ ਕਪਤਾਨ ਦਾ ਐਲਾਨ ਕਰ ਦਿੱਤਾ ਹੈ। ਦੱਖਣੀ ਅਫ਼ਰੀਕਾ ਦੇ ਖਿਡਾਰੀ ਫਾਫ ਡੂਪਲੇਸਿਸ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਨਵੇਂ ਕਪਤਾਨ ਬਣ ਗਏ ਹਨ। ਇਸ ਦਾ ਐਲਾਨ ਆਰ. ਸੀ. ਬੀ. ਨੇ ਟਵਿੱਟਰ ’ਤੇ ਪੋਸਟ ਸ਼ੇਅਰ ਕਰਦਿਆਂ ਕੀਤਾ।

ਇਹ ਵੀ ਪੜ੍ਹੋ : ਮਹਿਲਾ ਵਿਸ਼ਵ ਕੱਪ ’ਚ ਝੂਲਨ ਗੋਸਵਾਮੀ ਦਾ ਵੱਡਾ ਧਮਾਕਾ, ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਬਣੀ ਗੇਂਦਬਾਜ਼

ਆਰ. ਸੀ. ਬੀ. ਨੇ ਟਵਿੱਟਰ ’ਤੇ ਟੀਮ ਦੇ ਕਪਤਾਨ ਦਾ ਐਲਾਨ ਕਰਦਿਆਂ ਕਿਹਾ ਕਿ ਫਾਫ ਡੂਪਲੇਸਿਸ ਟੀਮ ਦੇ ਨਵੇਂ ਕਪਤਾਨ ਹੋਣਗੇ। ਆਈ. ਪੀ. ਐੱਲ. ਦੇ ਆਗਾਮੀ ਸੀਜ਼ਨ ’ਚ ਉਹ ਟੀਮ ਦੀ ਅਗਵਾਈ ਕਰਦੇ ਦਿਖਣਗੇ। ਡੂਪਲੇਸਿਸ ਨੂੰ ਵਿਰਾਟ ਕੋਹਲੀ ਦੀ ਜਗ੍ਹਾ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਵਿਰਾਟ ਨੇ ਵਰਕਲੋਡ ਨੂੰ ਘੱਟ ਕਰਨ ਲਈ ਆਰ. ਸੀ. ਬੀ. ਦੀ ਕਪਤਾਨੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹੁਣ ਟੀਮ ਨੂੰ ਡੂਪਲੇਸਿਸ ਦੇ ਤੌਰ ’ਤੇ ਨਵਾਂ ਕਪਤਾਨ ਮਿਲ ਗਿਆ ਹੈ।

ਹੁਣ ਤਕ ਆਰ. ਸੀ. ਬੀ. ਦੇ ਕਪਤਾਨ
ਰਾਹੁਲ ਦ੍ਰਾਵਿੜ (2008)
ਕੇਵਿਨ ਪੀਟਰਸਨ (2009)
ਅਨਿਲ ਕੁੰਬਲੇ (2009-10)
ਡੇਨੀਅਲ ਵਿਟੋਰੀ (2011-12)
ਵਿਰਾਟ ਕੋਹਲੀ (2011-2021)
ਸ਼ੇਨ ਵਾਟਸਨ (2017)
ਫਾਫ ਡੂਪਲੇਸਿਸ (2022)*


author

Manoj

Content Editor

Related News