ਫਾਫ ਡੁ ਪਲੇਸਿਸ ਨੇ ਇਨ੍ਹਾਂ ਦੋ ਟੀਮਾਂ ਨੂੰ ਦੱਸਿਆ T-20 ਵਰਲਡ ਕੱਪ ਜਿੱਤਣ ਦੀਆਂ ਦਾਅਵੇਦਾਰ

Monday, Jun 07, 2021 - 06:51 PM (IST)

ਫਾਫ ਡੁ ਪਲੇਸਿਸ ਨੇ ਇਨ੍ਹਾਂ ਦੋ ਟੀਮਾਂ ਨੂੰ ਦੱਸਿਆ T-20 ਵਰਲਡ ਕੱਪ ਜਿੱਤਣ ਦੀਆਂ ਦਾਅਵੇਦਾਰ

ਸਪੋਰਟਸ ਡੈਸਕ- ਆਈ. ਸੀ. ਸੀ. ਟੀ-20 ਵਰਲਡ ਕ੍ਪ 2021 ਲਈ ਖੇਡਣ ਵਾਲੀਆਂ ਸਾਰੀਆਂ ਟੀਮਾਂ ਚ ਜੋਸ਼ ਠਾਠਾਂ ਮਾਰ ਰਿਹਾ ਹੈ। ਹਾਲਾਂਕਿ ਅਧਿਕਾਰਿਤ ਤਰੀਕਾਂ ਤੇ ਪ੍ਰੋਗਰਾਮ ਆਉਣਾ ਬਾਕੀ ਹੈ ਪਰ ਮੁਕਾਬਲੇ ਅਕਤੂਬਰ-ਨਵੰਬਰ 'ਚ ਭਾਰਤ 'ਚ ਹੋਣ ਵਾਲੇ ਹਨ। ਪਿਛਲੇ ਕੁਝ ਸਾਲਾਂ 'ਚ ਕ੍ਰਿਕਟ ਕੈਲੰਡਰ 'ਚ ਟੀ20 ਮੈਚਾਂ ਦਾ ਦਬਦਬਾ ਹੋਣ ਨਾਲ, ਪ੍ਰਸ਼ੰਸਕਾਂ ਨੂੰ ਇਸ ਈਵੈਂਟ 'ਚ ਕੁਝ ਹੈਰਾਨ ਕਰਨ ਵਾਲੇ ਐਕਸ਼ਨ ਦੇਖਣ ਨੂੰ ਮਿਲ ਸਕਦੇ ਹਨ।

ਕਈ ਖਿਡਾਰੀਆਂ ਤੇ ਮਾਹਿਰਾਂ ਨੇ ਵੀ ਟੂਰਨਾਮੈਂਟ ਲਈ ਆਪਣੀ ਪਸੰਦੀਦਾ ਟੀਮਾਂ ਨੂੰ ਚੁਣਿਆ ਹੈ। ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਫਾਫ ਡੂ ਪਲੇਸਿਸ ਵੀ ਇਸ ਲਿਸਟ 'ਚ ਸ਼ਾਮਲ ਹੋਣ ਵਾਲੇ ਨਵੀਨਤਮ ਖਿਡਾਰੀ ਹੈ। ਅਨੁਭਵੀ ਬੱਲੇਬਾਜ਼ ਨੇ ਮੇਜ਼ਬਾਨ ਭਾਰਤ ਤੇ ਚੈਂਪੀਅਨ ਵੈਸਟਇੰਡੀਜ਼ ਨੂੰ ਟੀ20 ਵਿਸ਼ਵ ਕੱਪ ਜਿੱਤਣ ਵਾਲੀ ਟੀਮਾਂ ਦੀ ਤਰ੍ਹਾਂ ਦੇਖਿਆ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਇਹ ਦੋਵੇਂ ਟੀਮਾਂ ਕਿਸ ਵਜ੍ਹਾ ਨਾਲ ਟੂਰਨਾਮੈਂਟ ਜਿੱਤਣ ਦੀ ਦਾਅਵੇਦਾਰ 'ਚ ਸ਼ੁਮਾਰ ਹੈ।

ਸਾਊਥ ਅਫਰੀਕਾ ਦੀ ਟੀਮ ਦੇ ਸਾਬਕਾ ਕਪਤਾਨ ਫਾਫ ਡੁਪਲੇਸਿਸ ਨੇ ਵਰਚੁਅਲ ਪ੍ਰੈੱਸ ਕਾਨਫਰੰਸ 'ਚ ਕਿਹਾ ਛੋਟਾ ਫਾਰਮੈਟ ਹੈ ਤੇ ਤੁਹਾਨੂੰ ਲੱਗਦਾ ਹੈ ਕਿ ਹੋਰ ਵੀ ਟੀਮਾਂ ਹਨ ਜਿਨ੍ਹਾਂ ਕੋਲ ਮੌਕਾ ਹੋ ਸਕਦਾ ਹੈ। ਜੇਕਰ ਮੈਂ ਚੰਗੀ ਮਾਰਕ ਸਮਰੱਥਾ ਤੇ ਅਨੁਭਵ ਵਾਲੀਆਂ ਟੀਮਾਂ ਨੂੰ ਦੇਖਦਾ ਹਾਂ ਤਾਂ ਤੁਹਾਨੂੰ ਵੈਸਟਇੰਡੀਜ਼ ਤੇ ਇਸ ਤੱਥ ਨੂੰ ਦੇਖਣਾ ਹੋਵੇਗਾ ਕਿ ਉਨ੍ਹਾਂ ਨੇ ਆਪਣੇ ਸਾਰੇ ਖਿਡਾਰੀਆਂ ਨੂੰ ਵਾਪਸ ਬੁਲਾ ਲਿਆ ਹੈ ਤੇ ਤੀਜੀ ਵਾਰ ਟੂਰਨਾਮੈਂਟ ਜਿੱਤਣ ਲਈ ਤਿਆਰੀ ਕੀਤੀ ਹੈ।


author

Tarsem Singh

Content Editor

Related News