ਲਿਵਰਪੂਲ ਨਾਲ ਖਿਤਾਬੀ ਜਸ਼ਨ ਮਨਾ ਰਹੇ ਫੈਬਿਨਹੋ ਦੇ ਘਰ ਚੋਰੀ

Friday, Jul 24, 2020 - 08:24 PM (IST)

ਲਿਵਰਪੂਲ ਨਾਲ ਖਿਤਾਬੀ ਜਸ਼ਨ ਮਨਾ ਰਹੇ ਫੈਬਿਨਹੋ ਦੇ ਘਰ ਚੋਰੀ

ਲਿਵਰਪੂਲ– ਲਿਵਰਪੂਲ ਦੇ ਮਿਡਫੀਲਡਰ ਫੈਬਿਨਹੋ ਦੇ ਘਰ ਤਦ ਚੋਰੀ ਹੋ ਗਈ ਜਦੋਂ ਉਹ ਤੇ ਉਸਦੀ ਟੀਮ ਦੇ ਸਾਥੀ ਪ੍ਰੀਮੀਅਰ ਲੀਗ ਖਿਤਾਬ ਦਾ ਜਸ਼ਨ ਮਨਾ ਰਹੇ ਸਨ। ਮਰਸੀਸਾਈਡ ਪੁਲਸ ਨੇ ਕਿਹਾ ਕਿ ਇਹ ਚੋਰੀ ਬੁੱਧਵਾਰ ਨੂੰ ਰਾਤ ਜਾਂ ਵੀਰਵਾਰ ਨੂੰ ਤੜਕੇ ਸ਼ਹਿਰ ਦੇ ਉੱਤਰੀ ਖੇਤਰ ਦੇ ਫੋਮਰਬੀ ਸ਼ਹਿਰ ਵਿਚ ਹੋਈ ਜਦਕਿ ਲਿਵਰਪੂਲ ਨੇ ਚੇਲਸੀ ਦੀ ਮੇਜ਼ਬਾਨੀ ਕੀਤੀ ਸੀ। ਪੁਲਸ ਨੇ ਕਿਹਾ ਕਿ ਉਸਦੇ ਘਰ 'ਚੋਂ ਗਹਿਣਿਆਂ ਤੋਂ ਇਲਾਵਾ ਇਕ ਆਡੀ ਕਾਰ ਆਰ. ਐੱਸ. 6 ਚੋਰੀ ਹੋਈ, ਹਾਲਾਂਕਿ ਕਾਰ ਬਾਅਦ ਵਿਚ ਵਿਗਾਨ ਵਿਚ 20 ਮੀਲ ਦੂਰ ਮਿਲ ਗਈ। ਚੋਰੀ ਦਾ ਪਤਾ ਘਰਵਾਲਿਆਂ ਨੂੰ ਵੀਰਵਾਰ ਨੂੰ ਸਵੇਰੇ ਘਰ ਪਰਤਣ ਤੋਂ ਬਾਅਦ ਲੱਗਾ। ਪੁਲਸ ਨੇ ਕਿਹਾ ਕਿ ਉਹ ਸੁਰੱਖਿਆ ਫੁਟੇਜ ਇਕੱਠੀ ਕਰ ਰਹੇ ਹਨ ਤੇ ਬ੍ਰਾਜ਼ੀਲ ਦੇ 26 ਸਾਲ ਦੇ ਕੌਮਾਂਤਰੀ ਫੁੱਟਬਾਲਰ ਦਾ ਘਰ ਤੇ ਕਾਰ ਦੀ ਫੋਰੈਂਸਿੰਗ ਜਾਂਚ ਹੋ ਚੁੱਕੀ ਹੈ। ਲਿਵਰਪੂਲ ਨੇ ਐਨਫੀਲਡ ਵਿਚ ਚੇਲਸੀ ਨੂੰ 5-3 ਨਾਲ ਹਰਾ ਕੇ ਪ੍ਰੀਮੀਅਰ ਲੀਗ ਟਰਾਫੀ ਜਿੱਤ ਕੇ 30 ਸਾਲ ਦੇ ਸੋਕੇ ਨੂੰ ਖਤਮ ਕੀਤਾ ਸੀ।


author

Gurdeep Singh

Content Editor

Related News