ਤਜਰਬਾ+ਜੋਸ਼ ਦੇਵੇਗਾ ਨਵਾਂ ਚੈਂਪੀਅਨ

Tuesday, Jul 10, 2018 - 01:22 AM (IST)

ਜਲੰਧਰ - ਫੀਫਾ ਫੁੱਟਬਾਲ ਵਿਸ਼ਵ ਕੱਪ 2019 ਦੀਅਸਲ ਮੋਟੀ ਤਸਵੀਰ ਹੁਣ ਸਾਹਮਣੇ ਆ ਚੁੱਕੀ ਹੈ। ਕ੍ਰੋਏਸ਼ੀਆ, ਇੰਗਲੈਂਡ, ਫਰਾਂਸ ਤੇ ਬੈਲਜੀਅਮ ਸੈਮੀਫਾਈਨਲ 'ਚ ਪਹੁੰਚ ਚੁੱਕੇ ਹਨ। ਚਾਰਾਂ ਟੀਮਾਂ ਵਿਚ ਤਜਰਬੇ ਤੇ ਜੋਸ਼ ਨਾਲ ਮਾਮਲਾ ਭਰਿਆ ਹੋਇਆ ਹੈ। ਟੀਮਾਂ ਸੰਤੁਲਿਤ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਕੋਈ ਵੀ ਟੀਮ ਕਿਸੇ ਇਕ ਖਿਡਾਰੀ ਦੇ ਭਰੋਸੇ 'ਤੇ ਨਹੀਂ ਹੈ। ਫੀਫਾ ਰੈਂਕਿੰਗ ਵਿਚ ਉੱਚੇ ਸਥਾਨ 'ਤੇ ਬੈਠੀਆਂ ਟੀਮਾਂ ਨੂੰ ਜਿਥੇ ਉਨ੍ਹਾਂ ਦੇ ਤਜਰਬੇਕਾਰ ਖਿਡਾਰੀਆਂ ਦਾ ਸਾਥ ਮਿਲ ਰਿਹਾ ਹੈ, ਉਥੇ ਹੀ ਛੋਟੀਆਂ ਟੀਮਾਂ ਲਈ ਇਹ ਵਿਸ਼ਵ ਕੱਪ ਖਾਸ ਹੈ ਕਿਉਂਕਿ ਲੰਬੇ ਸਮੇਂ ਤੋਂ ਸਾਊਥ ਅਮਰੀਕੀ ਟੀਮਾਂ ਦੇ ਬਗੈਰ ਇਹ ਸੈਮੀਫਾਈਨਲ ਮੈਚ ਹੋਣ ਜਾ ਰਹੇ ਹਨ। ਚਾਰੋਂ ਟੀਮਾਂ ਪੂਰੀ ਤਰ੍ਹਾਂ ਸੰਤੁਲਿਤ ਤਾਂ ਹਨ ਪਰ ਹੁਣ ਦੇਖਣਾ ਪਵੇਗਾ ਕਿ ਟੀਮਾਂ ਦੇ ਕੰਮ ਤਜਰਬਾ ਆਉਂਦਾ ਹੈ ਜਾਂ ਜੋਸ਼...


Related News