ਸਾਬਕਾ ਕ੍ਰਿਕਟਰ ਨੇ ਫਾਈਵ ਸਟਾਰ ਹੋਟਲ ਨਾਲ ਕੀਤੀ ਲੱਖਾਂ ਦੀ ਠੱਗੀ, ਰਿਸ਼ਭ ਪੰਤ ਨੂੰ ਵੀ ਲਾਇਆ 1.63 ਕਰੋੜ ਦਾ ਚੂਨਾ

12/28/2023 1:29:00 PM

ਨਵੀਂ ਦਿੱਲੀ- ਆਈ. ਪੀ. ਐਸ. ਹੋਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਪੈਸੇ ਹੜੱਪਣ ਵਾਲੇ ਇੱਕ ਬਦਮਾਸ਼ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਧੋਖਾਧੜੀ ਕਰਨ ਵਾਲਾ ਇਹ ਸ਼ਖਸ਼ ਭਾਰਤੀ ਕ੍ਰਿਕਟਰ ਵੀ ਰਹਿ ਚੁੱਕਾ ਹੈ। ਉਹ ਹਰਿਆਣਾ ਲਈ ਅੰਡਰ-19 ਕ੍ਰਿਕਟ ਖੇਡ ਚੁੱਕਾ ਹੈ। ਮੁਲਜ਼ਮ ਦੀ ਪਛਾਣ ਮ੍ਰਿਣਾਂਕ ਸਿੰਘ ਵਜੋਂ ਹੋਈ ਹੈ। ਉਸਨੇ ਜੁਲਾਈ 2022 ਵਿੱਚ ਤਾਜ ਪੈਲੇਸ ਹੋਟਲ ਤੋਂ 5,53,000 ਰੁਪਏ ਦੀ ਧੋਖਾਧੜੀ ਕੀਤੀ ਸੀ। ਉਦੋਂ ਉਸਨੇ ਦਾਅਵਾ ਕੀਤਾ ਸੀ ਕਿ ਉਹ ਆਈ. ਪੀ. ਐਲ. ਦੀ ਮੁੰਬਈ ਇੰਡੀਅਨਜ਼ ਟੀਮ ਦੀ ਨੁਮਾਇੰਦਗੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਪਰਿਵਾਰ ਲਈ ਘਰ ਖਰੀਦਣਾ ਚਾਹੁੰਦੇ ਹਨ ਸ਼ੁਭਮ ਦੂਬੇ, ਰਾਜਸਥਾਨ ਰਾਇਲਸ ਨੇ 5.60 ਕਰੋੜ 'ਚ ਖਰੀਦਿਆ ਸੀ

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਮ੍ਰਿਣਾਂਕ ਸਿੰਘ ਨੇ ਕਰਨਾਟਕ ਦਾ ਸੀਨੀਅਰ ਆਈ. ਪੀ. ਐਸ. ਅਧਿਕਾਰੀ ਹੋਣ ਦਾ ਝਾਂਸਾ ਦੇ ਕੇ ਭਾਰਤ ਭਰ ਦੇ ਕਈ ਲਗਜ਼ਰੀ ਹੋਟਲਾਂ ਦੇ ਮਾਲਕਾਂ ਅਤੇ ਪ੍ਰਬੰਧਕਾਂ ਨਾਲ ਧੋਖਾਧੜੀ ਕੀਤੀ ਸੀ। ਉਸ ਦੀ ਧੋਖਾਧੜੀ ਦਾ ਸ਼ਿਕਾਰ ਹੋਣ ਵਾਲਿਆਂ ਵਿੱਚ ਟੀਮ ਇੰਡੀਆ ਦਾ ਅੰਤਰਰਾਸ਼ਟਰੀ ਕ੍ਰਿਕਟਰ ਰਿਸ਼ਭ ਪੰਤ ਵੀ ਸ਼ਾਮਲ ਹੈ, ਜਿਸ ਨਾਲ 2020-2021 ਵਿੱਚ 1.63 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਸੀ। ਉਸ ਨੇ ਹੋਟਲ, ਬਾਰ, ਰੈਸਟੋਰੈਂਟ, ਨੌਜਵਾਨ ਕੁੜੀਆਂ, ਕੈਬ ਡਰਾਈਵਰ, ਖਾਣ ਪੀਣ ਦੀਆਂ ਛੋਟੀਆਂ ਦੁਕਾਨਾਂ ਆਦਿ ਸਮੇਤ ਕਈ ਲੋਕਾਂ ਨਾਲ ਠੱਗੀ ਮਾਰੀ ਹੈ।

PunjabKesari

ਉਸ ਦੇ ਮੋਬਾਇਲ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਯੁਵਾ ਮਹਿਲਾ ਮਾਡਲਾਂ ਅਤੇ ਕੁੜੀਆਂ ਨਾਲ ਜਾਣੂ ਸੀ। ਉਸ ਦੇ ਮੋਬਾਇਲ 'ਚੋਂ ਕਈ ਵੀਡੀਓ ਅਤੇ ਤਸਵੀਰਾਂ ਮਿਲੀਆਂ ਹਨ, ਜਿਨ੍ਹਾਂ 'ਚੋਂ ਕੁਝ ਬੇਹੱਦ ਇਤਰਾਜ਼ਯੋਗ ਹਨ। ਪੁਲਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨ ਦਾ ਪੁਲੀਸ ਰਿਮਾਂਡ ਲੈ ਲਿਆ ਹੈ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਦੇ ਮੋਬਾਇਲ ਫੋਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕਈ ਹੋਰ ਪੀੜਤਾਂ ਦੇ ਵੀ ਅੱਗੇ ਆਉਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਸੀਨੀਅਰ ਰਾਸ਼ਟਰੀ ਜਿਮਾਨਸਟਿਕ ਚੈਂਪੀਅਨਸ਼ਿਪ ’ਚ 8 ਸਾਲ ਬਾਅਦ ਹਿੱਸਾ ਲਵੇਗੀ ਦੀਪਾ

ਦੱਸ ਦਈਏ ਕਿ 22 ਅਗਸਤ 2022 ਨੂੰ ਤਾਜ ਪੈਲੇਸ ਹੋਟਲ ਨਵੀਂ ਦਿੱਲੀ ਦੇ ਸੁਰੱਖਿਆ ਨਿਰਦੇਸ਼ਕ ਨੇ ਚਾਣਕਿਆਪੁਰੀ ਪੁਲਸ ਸਟੇਸ਼ਨ 'ਚ ਦੋਸ਼ੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਦੱਸਿਆ ਗਿਆ ਕਿ ਕ੍ਰਿਕਟਰ ਹੋਣ ਦਾ ਦਾਅਵਾ ਕਰਨ ਵਾਲਾ ਮ੍ਰਿਣਾਂਕ ਸਿੰਘ 22 ਜੁਲਾਈ ਤੋਂ 29 ਜੁਲਾਈ 2022 ਤੱਕ ਹੋਟਲ ਤਾਜ ਪੈਲੇਸ ਵਿੱਚ ਠਹਿਰਿਆ ਹੋਇਆ ਸੀ ਅਤੇ ਉਹ 5,53,362 ਰੁਪਏ ਦਾ ਹੋਟਲ ਬਿਲ ਅਦਾ ਕੀਤੇ ਬਿਨਾਂ ਹੀ ਹੋਟਲ ਛੱਡ ਕੇ ਚਲਾ ਗਿਆ।

ਜਦੋਂ ਉਸ ਤੋਂ ਪੇਮੈਂਟ ਮੰਗੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦੀ ਕੰਪਨੀ ਐਡੀਡਾਸ ਪੇਮੈਂਟ ਕਰੇਗੀ। ਫਿਰ ਹੋਟਲ ਬੈਂਕ ਦੇ ਵੇਰਵੇ ਉਨ੍ਹਾਂ ਨਾਲ ਸਾਂਝੇ ਕੀਤੇ ਗਏ। ਉਸਨੇ 2 ਲੱਖ ਰੁਪਏ ਦੇ ਆਨਲਾਈਨ ਟ੍ਰਾਂਜੈਕਸ਼ਨ ਦਾ UTR ਨੰਬਰ : SBIN119226420797 ਸਾਂਝਾ ਕੀਤਾ।  ਹੋਟਲ ਸਿਸਟਮ 'ਚ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਮੁਲਜ਼ਮ ਨੇ ਕੋਈ ਅਦਾਇਗੀ ਨਹੀਂ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Tarsem Singh

Content Editor

Related News