ਹਰੇਕ ਮੈਚ ਫਾਈਨਲ ਦੀ ਤਰ੍ਹਾਂ ਖੇਡਾਂਗੇ : ਮਰੀਨੇ

11/18/2017 4:23:55 AM

ਨਵੀਂ ਦਿੱਲੀ— ਭਾਰਤੀ ਪੁਰਸ਼ ਹਾਕੀ ਟੀਮ ਦੇ ਨਵੇਂ ਕੋਚ ਸ਼ੂਆਰਡ ਮਰੀਨੇ ਨੇ ਸ਼ੁੱਕਰਵਾਰ ਐਲਾਨੀ ਗਈ 18 ਮੈਂਬਰੀ ਟੀਮ ਦੀ ਚੋਣ 'ਤੇ ਸੰਤੁਸ਼ਟੀ ਪ੍ਰਗਟਾਈ ਤੇ ਕਿਹਾ ਕਿ ਟੀਮ ਸਾਰੇ ਮੈਚਾਂ ਨੂੰ ਫਾਈਨਲ ਦੀ ਤਰ੍ਹਾਂ ਖੇਡੇਗੀ।
ਮਰੀਨੇ ਨੇ ਕਿਹਾ ਕਿ ਇਹ ਚੰਗੀ ਮਿਕਸਡ ਟੀਮ ਹੈ। ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਟੀਮ ਉੱਚੀ ਰੈਂਕਿੰਗ ਦੀਆਂ ਟੀਮਾਂ ਵਿਰੁੱਧ ਦਬਾਅ 'ਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੀ ਹੈ। ਜੇਕਰ ਤੁਸੀਂ ਖੁਦ ਨੂੰ ਅੰਕ ਸੂਚੀ 'ਚ ਸਭ ਤੋਂ ਉੱਪਰ ਦੇਖਣਾ ਚਾਹੁੰਦੇ ਹੋ ਤਾਂ ਇਥੇ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੋਵੇਗੀ।
ਕੋਚ ਨੇ ਕਿਹਾ ਕਿ ਰੁਪਿੰਦਰਪਾਲ ਤੇ ਬਰਿੰਦਰ ਲਾਕੜਾ ਤਜਰਬੇਕਾਰ ਖਿਡਾਰੀ ਹਨ ਤੇ ਇਨ੍ਹਾਂ ਦੇ ਹੋਣ ਨਾਲ ਟੀਮ ਨੂੰ ਮਜ਼ਬੂਤੀ ਮਿਲੇਗੀ। ਦੋਵੇਂ ਖਿਡਾਰੀ ਸੌ ਫੀਸਦੀ ਫਿੱਟ ਹਨ ਤੇ ਫਿਰ ਤੋਂ ਟੀਮ  ਲਈ ਚੰਗਾ ਪ੍ਰਦਰਸ਼ਨ ਕਰਨ ਨੂੰ ਤਿਆਰ ਹਨ। ਅਮਿਤ ਨੂੰ ਕੋਠਾਜੀਤ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਡਿਫੈਂਸ 'ਚ ਸਾਡੇ ਕੋਲ ਪੰਜ ਅਜਿਹੇ ਖਿਡਾਰੀ ਹਨ, ਜਿਹੜੇ ਅਭਿਆਸ ਸੈਸ਼ਨ ਦੌਰਾਨ ਪੈਨਲਟੀ ਕਾਰਨਰ 'ਤੇ ਜ਼ਿਆਦਾ ਕੰਮ ਕਰ ਰਹੇ ਹਨ। ਇਹ ਉਨ੍ਹਾਂ ਲਈ ਤੇ ਟੀਮ ਲਈ ਵੀ ਚੰਗੀ ਗੱਲ ਹੈ।


Related News