IPL ਦੀ ਇਨਾਮੀ ਰਾਸ਼ੀ ''ਚ ਕਟੌਤੀ ''ਤੇ ਚਰਚਾ ਕਰੇਗੀ ਹਰ ਫ੍ਰੈਂਚਾਈਜ਼ੀ

03/04/2020 6:06:14 PM

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਇਨਾਮੀ ਰਾਸ਼ੀ ਘਟਾ ਕੇ ਅੱਧੀ ਕਰਨ ਦੇ ਬੀ. ਸੀ. ਸੀ. ਆਈ. ਫੈਸਲੇ ਤੋਂ ਨਾਰਾਜ਼ 8 ਫ੍ਰੈਂਚਾਈਜ਼ੀ ਜਲਦੀ ਹੀ ਬੈਠਕ ਕਰ ਕੇ ਬੋਰਡ ਦੇ ਇਸ ਅਚਾਨਕ ਲਏ ਕਦਮ ਨੂੰ ਲੈ ਕੇ ਭਵਿੱਖ ਦੀ ਕਾਰਵਾਈ 'ਤੇ ਫੈਸਲਾ ਕਰੇਗੀ। ਚੋਟੀ 4 ਫ੍ਰੈਂਚਾਈਜ਼ੀਆਂ ਵਿਚਾਲੇ ਵੰਡੀ ਜਾਣ ਵਾਲੀ ਰਾਸ਼ੀ 50 ਕਰੋੜ ਰੁਪਏ ਤੋਂ ਘਟਾ ਕੇ 25 ਕਰੋੜ ਕਰਨ ਤੋਂ ਇਲਾਵਾ ਫ੍ਰੈਂਚਾਈਜ਼ੀ ਨੂੰ ਆਈ. ਪੀ. ਐੱਲ. ਮੈਚ ਦੀ ਮੇਜ਼ਬਾਨੀ ਕਰਨ ਵਾਲੇ ਸੂਬਾ ਸੰਘ ਨੂੰ 50 ਲੱਖ ਰੁਪਏ ਦੇ ਭੁਗਤਾਨ ਕਰਨ ਲਈ ਕਿਹਾ ਗਿਆ ਹੈ। ਸੂਬਾ ਸੰਘ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਵਿਚ 20 ਲੱਖ ਰੁਪਏ ਦਾ ਵਾਧਾ ਕੀਤਾ ਗਿਆ ਹੈ। ਦੱਖਣੀ ਭਾਰਤ ਸਥਿਤੀ ਫ੍ਰੈਂਚਾਈਜ਼ੀ ਦੇ ਅਧਿਕਾਰੀ ਨੇ ਦੱਸਿਆ, ''ਅਸੀਂ ਨਿਰਾਸ਼ ਹਾਂ ਕਿ ਪਲੇਅ ਆਫ ਨਾਲ ਜੁੜੇ ਫੰਡ ਨੂੰ ਅੱਧਾ ਕਰ ਦਿੱਤਾ ਗਿਆ ਹੈ। ਸਾਡੇ ਨਾਲ ਕੋਈ ਸਲਾਹ ਵੀ ਨਹੀਂ ਕੀਤੀ ਗਈ। ਫ੍ਰੈਂਚਾਈਜ਼ੀਆਂ ਨੇ ਗੈਰ ਰਸਮੀ ਤੌਰ 'ਤੇ ਇਸ ਮੁੱਦੇ 'ਤੇ ਚਰਚਾ ਕੀਤੀ ਅਤੇ ਜਲਦੀ ਉਹ ਇਸ ਸਬੰਧੀ ਚਰਚਾ ਲਈ ਰਸਮੀ ਬੈਠਕ ਹੋਵੇਗੀ।''

PunjabKesari

ਇਕ ਹੋਰ ਫ੍ਰੈਂਚਾਈਜ਼ੀ ਦੇ ਅਧਿਕਾਰੀ ਨੇ ਕਿਹਾ, ''ਵੱਡਾ ਝਟਕਾ ਲੱਗਾ ਹੈ। ਅਸੀਂ ਅੰਦਰੂਨੀ ਤੌਰ 'ਤੇ ਅਤੇ ਹੋਰ ਟੀਮਾਂ ਨਾਲ ਵੀ ਇਸ 'ਤੇ ਗੱਲ ਕਰ ਰਹੇ ਹਾਂ। ਇਸ 'ਤੇ ਚਰਚਾ ਲਈ ਜਲਦੀ ਹੀ ਸਾਰੀਆਂ ਟੀਮਾਂ ਬੈਠਕ ਕਰਨਗੀਆਂ।'' ਆਈ. ਪੀ. ਐੱਲ. 2020 ਦਾ ਆਗਾਜ਼ 29 ਮਾਰਚ ਨੂੰ ਵਾਨਖੇੜੇ ਸਟੇਡੀਅਮ ਵਿਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲੇ ਤੋਂ ਹੋਵੇਗਾ।


Related News