ਵਨ-ਡੇ ''ਚ ਵੀ ਮੇਰੀ ਮਾਨਸਿਕਤਾ ਟੀ20 ਜਿਹੀ ਹੈ : ਸੂਰਯਕੁਮਾਰ ਯਾਦਵ
Sunday, Jul 17, 2022 - 04:35 PM (IST)
ਸਪੋਰਟਸ ਡੈਸਕ- ਭਾਰਤੀ ਬੱਲੇਬਾਜ਼ ਸੂਰਯਕੁਮਾਰ ਯਾਦਵ ਪਿਛਲੇ 18 ਮਹੀਨਿਆਂ 'ਚ ਸੀਮਿਤ ਓਵਰਾਂ ਦੇ ਫਾਰਮੈਟ 'ਚ ਬਹੁਤ ਸਾਰੇ ਮੈਚ ਖੇਡਣ 'ਚ ਸਫਲ ਰਹੇ ਤੇ ਵਨ-ਡੇ ਤੇ ਟੀ20 ਦੋਵੇਂ ਫਾਰਮੈਟਾਂ 'ਚ ਆਪਣੀ ਜਗ੍ਹਾ ਪੱਕੀ ਕੀਤੀ। ਉਨ੍ਹਾਂ ਨੇ ਹਾਲ ਹੀ 'ਚ ਤੀਜੇ ਟੀ20 ਇੰਟਰਨੈਸ਼ਨਲ ਮੈਚ 'ਚ ਇੰਗਲੈਂਡ ਦੇ ਖਿਲਾਫ ਸੈਂਕੜਾ ਠੋਕਿਆ ਸੀ। ਪਰ ਬਦਕਿਸਮਤੀ ਨਾਲ ਉਨ੍ਹਾਂ ਦੀ ਪਾਰੀ ਖ਼ਰਾਬ ਗਈ ਤੇ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : ਪ੍ਰਗਿਆਨੰਦਾ ਨੇ ਜਿੱਤਿਆ ਪਰਾਚਿਨ ਓਪਨ ਇੰਟਰਨੈਸ਼ਨਲ ਸ਼ਤਰੰਜ ਦਾ ਖ਼ਿਤਾਬ
ਸੂਰਯਕੁਮਾਰ ਨੇ ਇੰਗਲੈਂਡ ਦੇ ਖ਼ਿਲਾਫ਼ ਦੂਜੇ ਵਨ-ਡੇ ਮੈਚ 'ਚ 29 ਗੇਂਦਾਂ 'ਚ 27 ਦੌੜਾਂ ਬਣਾ ਕੇ ਸਹਿਜਤਾ ਨਾਲ ਬੱਲੇਬਾਜ਼ੀ ਕੀਤੀ, ਪਰ ਕੁਲ ਮਿਲਾ ਕੇ ਭਾਰਤ ਦੀ ਬੱਲੇਬਾਜ਼ੀ ਨੇ ਮੁਸ਼ਕਲ ਦੌੜਾਂ ਦਾ ਪਿੱਛਾ ਕੀਤਾ। ਸੂਰਯਕੁਮਾਰ ਨੇ ਕਿਹਾ, ਮੇਰੀ ਮਾਨਸਿਕਤਾ ਵਨ-ਡੇ ਮੈਚਾਂ ਦੀ ਤਰ੍ਹਾਂ ਹੈ, ਮੈਂ ਉਸੇ ਤਰ੍ਹਾਂ ਬੱਲੇਬਾਜ਼ੀ ਕਰਨ ਦੀ ਕੋਸ਼ਿਸ਼ ਕਰਦਾ ਹਾਂ ਜਿਸ ਤਰ੍ਹਾਂ ਦੀ ਮੈਂ ਟੀ20 'ਚ ਕਰਦਾ ਹਾਂ।
ਇਹ ਵੀ ਪੜ੍ਹੋ : ਸੱਟ ਕਾਰਨ ਰਾਸ਼ਟਰ ਮੰਡਲ ਖੇਡਾਂ 'ਚ ਨਹੀਂ ਖੇਡੇਗਾ ਤਜਿੰਦਰਪਾਲ ਸਿੰਘ ਤੂਰ
ਸਹਿਜ ਖੇਡ ਖੇਡਣਾ ਮਹੱਤਵਪੂਰਨ ਹੈ ਤੇ ਫ਼ਾਇਦਾ ਇਹ ਹੈ ਕਿ ਪੰਜ ਫੀਡਲਰ ਘੇਰੇ ਦੇ ਅੰਦਰ ਹੂਦੇ ਹਨ ਇਸ ਲਈ ਇਰਾਦਾ ਹਮੇਸ਼ਾ ਦੌੜਾਂ ਬਣਾਉਣ ਦਾ ਹੁੰਦਾ ਹੈ। ਭਾਵੇਂ ਕਿ ਵਿਕਟਾਂ ਡਿੱਗ ਰਹੀਆਂ ਹੋਣ, ਮੈਂ ਸਕੋਰ ਬੋਰਡ ਨੂੰ ਟਿਕਾਉਣ ਦੀ ਕੋਸ਼ਿਸ਼ ਕਰਦਾ ਹਾਂ। ਉਨ੍ਹਾਂ ਕਿਹਾ, ਇਹ ਇਕ ਚੰਗੀ ਪ੍ਰੇਰਣਾ ਹੈ, ਜ਼ਾਹਰ ਹੈ ਕਿ ਮੈਂ ਖ਼ੁਸ਼ ਸੀ ਤੇ ਟੀਮ ਨੂੰ ਜਿੱਤ ਦਿਵਾਉਣ ਦਾ ਮੌਕਾ ਸੀ। ਇਹ ਚੰਗਾ ਲਗਦਾ ਹੈ ਕਿ ਲੋਕ ਮੇਰੇ ਤੋਂ ਉਮੀਦ ਕਰਦੇ ਹਨ। ਮੈਨੂੰ ਟੀਮ ਦੇ ਲਈ ਪ੍ਰਦਰਸ਼ਨ ਕਰਨ ਲਈ ਪ੍ਰੇਰਣਾ ਮਿਲਦੀ ਹੈ ਤਾਂ ਜੋ ਅਸੀਂ ਮੈਚ ਜਿੱਤੀਏ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।