ਰੂਬਲੇਵ ਨੂੰ ਹਰਾ ਕੇ ਦੁਬਈ ਚੈਂਪੀਅਨਸ਼ਿਪ ਦੇ ਆਖਰੀ ਚਾਰ ''ਚ ਇਵਾਂਸ

Friday, Feb 28, 2020 - 10:40 AM (IST)

ਰੂਬਲੇਵ ਨੂੰ ਹਰਾ ਕੇ ਦੁਬਈ ਚੈਂਪੀਅਨਸ਼ਿਪ ਦੇ ਆਖਰੀ ਚਾਰ ''ਚ ਇਵਾਂਸ

ਸਪੋਰਟਸ ਡੈਸਕ— ਬ੍ਰਿਟੇਨ ਦੇ ਡਾਨ ਇਵਾਂਸ ਨੇ ਵੀਰਵਾਰ ਨੂੰ ਇੱਥੇ ਦੁਬਈ ਚੈਂਪੀਅਨਸ਼ਿਪ 'ਚ ਛੇਵੇਂ ਦਰਜੇ ਦੇ ਆਂਦਰੇ ਰੂਬਲੇਵ ਨੂੰ 6-2,7-6 ਨਾਲ ਹਰਾ ਕੇ ਉਲਟਫੇਰ ਕਰਦੇ ਹੋਏ ਆਪਣੇ ਕਰੀਅਰ ਦੇ ਚੌਥੇ ਏ. ਟੀ. ਪੀ. ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਇਸ ਤੋਂ ਪਹਿਲਾਂ ਉਹ 2014 'ਚ ਜਗਰੇਬ 'ਚ, 2017 'ਚ ਸਿਡਨੀ 'ਚ ਅਤੇ ਇਕ ਸਾਲ ਪਹਿਲਾਂ ਡੇਲਰੇ 'ਚ ਟੂਰਨਾਮੈਂਟ ਦੇ ਆਖਰੀ ਚਾਰ 'ਚ ਜਗ੍ਹਾ ਬਣਾਉਣ 'ਚ ਸਫਲ ਰਿਹਾ ਸੀ। PunjabKesariਹੁਣ ਉਸ ਦਾ ਸਾਹਮਣਾ ਦੂਜੇ ਦਰਜੇ ਦੇ ਸਟੇਫਾਨੋਸ ਸਿਟਸਿਪਾਸ ਅਤੇ ਜਾਨ ਲੇਨਾਰਡ ਸਟਰਫ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।


Related News