ਯੂਰੋ ਸੈਮੀਫਾਈਨਲ ਤੇ ਫਾਈਨਲ ''ਚ ਹੋ ਸਕਦੈ ਨੇ 65,000 ਦਰਸ਼ਕ

Wednesday, Jun 23, 2021 - 02:21 AM (IST)

ਲੰਡਨ- ਵੇਮਬਲੇ ਸਟੇਡੀਅਮ 'ਚ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਅਤੇ ਫਾਈਨਲ ਮੈਚ ਦੇਖਣ ਲਈ 65,000 ਦਰਸ਼ਕ ਆ ਸਕਦੇ ਹਨ ਕਿਉਂਕਿ ਯੂਏਫਾ ਇਸ ਸਬੰਧ ਵਿਚ ਬ੍ਰਿਟਿਸ਼ ਸਰਕਾਰ ਨਾਲ ਗੱਲਬਾਤ ਕਰ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਸਰਕਾਰ ਗਰੁੱਪ ਗੇੜ ਵਿਚ ਦਰਸ਼ਕ ਗਿਣਤੀ ਪ੍ਰਤੀ ਮੈਚ 22,000 ਤੋਂ ਆਖਰੀ-16 ਤੱਕ 40,000 ਕਰਨ ਨੂੰ ਤਿਆਰ ਹੋ ਗਈ ਹੈ। ਆਖਰੀ ਤਿੰਨ ਮੈਚਾਂ ਵਿਚ ਇਸ ਵਿਚ ਹੋਰ ਵਾਧਾ ਹੋ ਸਕਦਾ ਹੈ।

ਇਹ ਖ਼ਬਰ ਪੜ੍ਹੋ- ਰਾਸ ਟੇਲਰ ਨੇ ਬਣਾਇਆ WTC ਫਾਈਨਲ 'ਚ ਵੱਡਾ ਰਿਕਾਰਡ

PunjabKesari
ਵੇਮਬਲੇ ਸਟੇਡੀਅਮ ਵਿਚ 90,000 ਦਰਸ਼ਕ ਬੈਠ ਸਕਦੇ ਹਨ। ਬ੍ਰਿਟੇਨ ਵਿਚ ਪਿਛਲੇ 7 ਦਿਨਾਂ ਵਿਚ ਕੋਰੋਨਾ ਦੇ ਮਾਮਲੇ ਵਧ ਕੇ 68,449 ਹੋ ਗਏ ਹਨ, ਜਿਸ ਨਾਲ ਤੀਜੀ ਲਹਿਰ ਦੇ ਆਉਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਭਾਰਤ ਤੋਂ ਆਏ ਡੇਲਟਾ ਵੈਰੀਏਂਟ ਦੇ ਮੱਦੇਨਜ਼ਰ ਪੀੜਤਾਂ ਦੀ ਦਰ ਵਧਣ ਤੋਂ ਬਾਅਦ ਇਟਲੀ ਦੇ ਪ੍ਰਧਾਨ ਮੰਤਰੀ ਮਾਰੀਓ ਡ੍ਰਾਗੀ ਨੇ ਯੂਰੋ 2020 ਫਾਈਨਲ ਬ੍ਰਿਟੇਨ ਤੋਂ ਬਾਹਰ ਕਰਵਾਉਣ ਦੀ ਵੀ ਮੰਗ ਕੀਤੀ ਹੈ। 

ਇਹ ਖ਼ਬਰ ਪੜ੍ਹੋ- ਵਿੰਡੀਜ਼ ਨੂੰ 158 ਦੌੜਾਂ ਨਾਲ ਹਰਾ ਦੱਖਣੀ ਅਫਰੀਕਾ ਨੇ ਜਿੱਤੀ ਸੀਰੀਜ਼

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News