ਯੂਰੋ 2024 : ਜਾਰਜੀਆ ਨੂੰ 4-1 ਨਾਲ ਹਰਾ ਕੇ ਸਪੇਨ ਕੁਆਰਟਰ ਫਾਈਨਲ ''ਚ

Monday, Jul 01, 2024 - 06:01 PM (IST)

ਯੂਰੋ 2024 : ਜਾਰਜੀਆ ਨੂੰ 4-1 ਨਾਲ ਹਰਾ ਕੇ ਸਪੇਨ ਕੁਆਰਟਰ ਫਾਈਨਲ ''ਚ

ਕੋਲੋਨ (ਜਰਮਨੀ), (ਭਾਸ਼ਾ) ਸ਼ੁਰੂਆਤੀ ਆਤਮਘਾਤੀ ਗੋਲ ਤੋਂ ਉਭਰਦੇ ਹੋਏ ਸਪੇਨ ਨੇ ਜਾਰਜੀਆ ਨੂੰ 4-1 ਨਾਲ ਹਰਾ ਕੇ ਯੂਰੋ 2024 ਫੁੱਟਬਾਲ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਸਪੇਨ ਦੇ ਰੌਬਿਨ ਲੇ ਨੌਰਮੈਂਡ ਨੇ 18ਵੇਂ ਮਿੰਟ 'ਚ ਖੁਦ ਦਾ ਗੋਲ ਕਰਕੇ ਜਾਰਜੀਆ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਰੌਦਰੀ ਅਤੇ ਫੈਬੀਅਨ ਰੁਈ ਨੇ ਗੋਲ ਕਰਕੇ ਸਪੇਨ ਨੂੰ ਮੈਚ ਵਿੱਚ ਵਾਪਸੀ ਕੀਤੀ। ਬਾਕੀ ਦੋ ਗੋਲ ਨਿਕੋ ਵਿਲੀਅਮਜ਼ ਅਤੇ ਡੈਨੀ ਓਲਮੋ ਨੇ ਕੀਤੇ। ਸਟੁਟਗਾਰਟ ਵਿੱਚ ਸ਼ੁੱਕਰਵਾਰ ਨੂੰ ਕੁਆਰਟਰ ਫਾਈਨਲ ਵਿੱਚ ਸਪੇਨ ਦਾ ਸਾਹਮਣਾ ਮੇਜ਼ਬਾਨ ਜਰਮਨੀ ਨਾਲ ਹੋਵੇਗਾ। ਇਸ ਹਾਰ ਦੇ ਨਾਲ ਜਾਰਜੀਆ ਦੀ ਸੁਨਹਿਰੀ ਮੁਹਿੰਮ ਦਾ ਅੰਤ ਹੋ ਗਿਆ ਜਿਸ ਨੇ ਕ੍ਰਿਸਟੀਆਨੋ ਰੋਨਾਲਡੋ ਦੀ ਪੁਰਤਗਾਲ ਟੀਮ ਨੂੰ 2- 0 ਨਾਲ ਹਰਾਇਆ ਸੀ। 


author

Tarsem Singh

Content Editor

Related News