ਪਾਵਰਲਿਫਟਰ ਨੇ ਚੁੱਕੀ 250 kg ਦੀ ਸਕਵਾਟ, ਲੱਤ ਦੇ ਹੋਏ ਤਿੰਨ ਟੁਕੜੇ (ਵੀਡੀਓ)

Thursday, May 23, 2019 - 03:38 PM (IST)

ਪਾਵਰਲਿਫਟਰ ਨੇ ਚੁੱਕੀ 250 kg ਦੀ ਸਕਵਾਟ, ਲੱਤ ਦੇ ਹੋਏ ਤਿੰਨ ਟੁਕੜੇ (ਵੀਡੀਓ)

ਸਪੋਰਟਸ ਡੈਸਕ— ਰੂਸ 'ਚ ਯੂਰੇਸ਼ੀਅਨ ਚੈਂਪੀਅਨਸ਼ਿਪ ਦੇ ਦੌਰਾਨ Yaroslav Radashkevich ਨਾਂ ਦਾ ਪਾਵਰਲਿਫਟਰ ਉਸ ਸਮੇਂ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਸ ਨੇ 350 ਕਿਲੋਗ੍ਰਾਮ ਦੀ ਸਕਵਾਟ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪਾਵਰਲਿਫਟਰ ਦੀ ਲੱਤ ਦੀ ਹੱਡੀ 3 ਜਗ੍ਹਾ ਤੋਂ ਟੁੱਟ ਗਈ। ਉੱਥੇ ਮੌਜੂਦ ਸਾਰੇ ਲੋਕਾਂ ਲਈ ਉਹ ਪਲ ਬੇਹੱਦ ਹੈਰਾਨੀਜਨਕ ਸੀ ਜਦੋਂ Radashkevich ਦੇ ਨਾਲ ਇਹ ਹਾਦਸਾ ਵਾਪਰਿਆ।
PunjabKesari
ਉਹ 250 ਕਿਲੋ ਵਜ਼ਨ ਚੁੱਕਣ ਲਈ ਸੰਘਰਸ਼ ਕਰ ਰਿਹਾ ਸੀ। ਉਸ ਨੇ ਦੋ ਵਾਰ ਕੋਸ਼ਿਸ਼ ਕੀਤੀ ਪਰ ਉਹ ਸਕਵਾਟ ਲਗਾਉਣ 'ਚ ਕਾਮਯਾਬ ਨਹੀਂ ਹੋਇਆ ਅਤੇ ਜਦੋਂ ਉਸ ਨੇ ਤੀਜੀ ਵਾਰ ਇੰਨੀ ਭਾਰੀ ਸਕਵਾਟ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਉਸ ਦੀ ਲੱਤ ਦੀ ਹੱਡੀ ਤਿੰਨ ਜਗ੍ਹਾ ਤੋਂ ਟੁੱਟ ਗਈ ਅਤੇ ਉਹ ਜ਼ਮੀਨ 'ਤੇ ਡਿੱਗ ਗਿਆ। ਰਿਪੋਰਟ ਮੁਤਾਬਕ 20 ਸਾਲ ਦੇ ਇਸ ਰਸ਼ੀਅਨ ਪਾਵਰਲਿਫਟਰ ਨੇ ਹਲਕੀ ਗਿੱਟੇ ਦੀ ਸੱਟ ਦੇ ਬਾਅਦ ਚੈਂਪੀਅਨਸ਼ਿਪ 'ਚ ਪ੍ਰਵੇਸ਼ ਕੀਤਾ ਸੀ। ਉਸ ਦੇ ਇਸ ਸੱਟ ਤੋਂ ਉਭਰਨ 'ਚ ਘੱਟੋ-ਘੱਟ 6 ਮਹੀਨਿਆਂ ਦਾ ਸਮਾਂ ਲੱਗੇਗਾ ਅਤੇ ਇਸ ਹਾਦਸੇ ਦੇ ਬਾਅਦ ਉਹ ਸ਼ਾਇਦ ਹੀ ਵੇਟਲਿਫਟਿੰਗ 'ਚ ਵਾਪਸੀ ਕਰ ਸਕੇ।

ਦੇਖੋ ਵੀਡੀਓ :-

 


author

Tarsem Singh

Content Editor

Related News