ਹੁਣ ਈ-ਕਾਮਰਸ ਸਾਈਟ ''ਤੇ ਉਪਲਬਧ ਹੋਵੇਗਾ ਭਾਰਤੀ ਕ੍ਰਿਕਟ ਟੀਮ ਦਾ ਸਮਾਨ
Tuesday, Sep 21, 2021 - 06:12 PM (IST)
ਬੈਂਗਲੁਰੂ - ਭਾਰਤੀ ਪੁਰਸ਼, ਮਹਿਲਾ ਅਤੇ ਅੰਡਰ -19 ਕ੍ਰਿਕਟ ਟੀਮਾਂ ਦੀ ਅਧਿਕਾਰਤ ਕਿੱਟ ਸਪਾਂਸਰ ਐਮ.ਪੀ.ਐਲ. ਸਪੋਰਟਸ ਨੇ ਮੰਗਲਵਾਰ ਨੂੰ ਭਾਰਤ ਵਿੱਚ ਆਪਣੇ ਪ੍ਰਚੂਨ ਕਾਰੋਬਾਰ ਨੂੰ ਵਧਾਉਣ ਲਈ ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ੋਨ, ਮਾਇੰਤਰਾ ਅਤੇ ਫਲਿੱਪਕਾਰਟ ਨਾਲ ਸਾਂਝੇਦਾਰੀ ਦਾ ਐਲਾਨ ਕੀਤਾ। ਇਸ ਦੇ ਨਾਲ ਅਥਲੀਜ਼ਰ ਬ੍ਰਾਂਡ ਨੇ ਕਿਹਾ ਕਿ ਇਸਦਾ ਉਦੇਸ਼ ਭਾਰਤੀ ਕ੍ਰਿਕਟ ਟੀਮ ਦੇ ਸਮਾਨ ਨੂੰ ਦੇਸ਼ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਲਈ ਅਸਾਨੀ ਨਾਲ ਪਹੁੰਚਯੋਗ ਬਣਾਉਣਾ ਹੈ। ਬੈਂਗਲੁਰੂ ਸਥਿਤ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਟੀਮ ਦੀ ਅਧਿਕਾਰਤ ਜਰਸੀਆਂ, ਸਿਖਲਾਈ ਉਪਕਰਣਾਂ(ਟ੍ਰੇਨਿੰਗ ਗੇਅਰ) ਅਤੇ ਜੀਵਨ ਸ਼ੈਲੀ ਦੇ ਪਹਿਰਾਵੇ ਦਾ ਪੂਰਾ ਸੰਗ੍ਰਹਿ ਇਨ੍ਹਾਂ ਪਲੇਟਫਾਰਮਾਂ 'ਤੇ ਉਪਲਬਧ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਮਾਨਾਂ ਦੀ ਕੀਮਤ 999 ਰੁਪਏ ਤੋਂ ਸ਼ੁਰੂ ਹੋਵੇਗੀ ਅਤੇ ਉਨ੍ਹਾਂ ਨੂੰ ਦੇਸ਼ ਦੇ ਉਨ੍ਹਾਂ ਸ਼ਹਿਰਾਂ ਵਿਚ ਵੇਚਿਆ ਜਾਵੇਗਾ ਜਿਥੇ ਈ-ਕਾਮਰਸ ਪਲੇਟਫਾਰਮ ਦੀਆਂ ਸੇਵਾਵਾਂ ਉਪਲੱਬਧ ਹਨ। ਐੱਮ.ਪੀ.ਐੱਲ. ਸਪੋਰਟਸ ਦੇ ਮੁਖੀ ਸ਼ੋਭਿਤ ਗੁਪਤਾ ਨੇ ਕਿਹਾ, “ਇਹ ਪਹਿਲਾ ਮੌਕਾ ਹੈ ਜਦੋਂ ਟੀਮ ਇੰਡੀਆ ਦਾ ਮਾਲ ਅਧਿਕਾਰਤ ਤੌਰ ਤੇ ਭਾਰਤ ਦੇ ਕਈ ਈ-ਕਾਮਰਸ ਪਲੇਟਫਾਰਮਾਂ 'ਤੇ ਉਪਲਬਧ ਹੋਵੇਗਾ।