ਰਵਾਇਤੀ ਪਹਿਰਾਵੇ 'ਚ ਦੁਬਈ ਦੇ ਸ਼ੇਖ ਜ਼ਾਇਦ ਗ੍ਰੈਂਡ ਮਸਜਿਦ 'ਚ ਦਿਖੇ ਮੋਰਗਨ, ਲੋਕਾਂ ਨੇ ਕੀਤੀ ਤਾਰੀਫ਼

Friday, Nov 06, 2020 - 02:23 AM (IST)

ਰਵਾਇਤੀ ਪਹਿਰਾਵੇ 'ਚ ਦੁਬਈ ਦੇ ਸ਼ੇਖ ਜ਼ਾਇਦ ਗ੍ਰੈਂਡ ਮਸਜਿਦ 'ਚ ਦਿਖੇ ਮੋਰਗਨ, ਲੋਕਾਂ ਨੇ ਕੀਤੀ ਤਾਰੀਫ਼

ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਜ਼ ਦੀ ਟੀਮ ਆਈ.ਪੀ.ਐੱਲ. 'ਚ ਹਾਰ ਗਈ ਹੈ ਪਰ ਟੀਮ ਦੇ ਕਪਤਾਨ ਇਯੋਨ ਮੋਰਗਨ ਅਜੇ ਵੀ ਯੂਏਈ 'ਚ ਮੌਜੂਦ ਹਨ। ਮੋਰਗਨ ਨੇ ਯੂਏਈ ਤੋਂ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਪਤਨੀ ਨਾਲ ਦੁਬਈ ਦੇ ਸ਼ੇਖ ਜ਼ਾਇਦ ਗ੍ਰੈਂਡ ਮਸਜਿਦ 'ਚ ਜਾਣ ਦਾ ਫੈਸਲਾ ਕੀਤਾ। ਮੋਰਗਨ ਨੇ ਇਸ ਦੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

ਮੋਰਗਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਪਿਆਰੀ ਸਵੇਰੇ ਸੁੰਦਰ ਸ਼ੇਖ ਜ਼ਾਇਦ ਗ੍ਰੈਂਡ ਮਸਜਿਦ 'ਚ। ਇਸ ਫੋਟੋ 'ਚ ਇਯੋਨ ਮੋਰਗਨ ਅਤੇ ਉਨ੍ਹਾਂ ਦੀ ਪਤਨੀ ਯੂਏਈ ਦੇ ਪਹਿਰਾਵੇ 'ਚ ਨਜ਼ਰ ਆਏ। ਮੋਰਗਨ ਅਤੇ ਉਨ੍ਹਾਂ ਦੀ ਪਤਨੀ ਨੇ ਮਸਜਿਦ 'ਚ ਰਵਾਇਤੀ ਕੱਪੜੇ ਪਹਿਨੇ ਹੋਏ ਸਨ ਜਿਸ 'ਚ ਉਨ੍ਹਾਂ ਨੇ ਆਪਣੇ ਪੂਰੇ ਸਰੀਰ ਨੂੰ ਢਕਿਆ ਹੋਇਆ ਸੀ ਉਨ੍ਹਾਂ ਦੀਆਂ ਸਿਰਫ ਅੱਖਾਂ ਹੀ ਨਜ਼ਰ ਆ ਰਹੀਆਂ ਸਨ।  

ਮੋਰਗਨ ਦਾ ਇਹ ਰੂਪ ਦੇਖ ਉਨ੍ਹਾਂ ਦੇ ਫੈਂਸ ਹੈਰਾਨ ਰਹਿ ਗਏ ਅਤੇ ਪਵਿੱਤਰ ਸਥਾਨ 'ਤੇ ਜਾਣ ਲਈ ਉਨ੍ਹਾਂ ਦੀ ਤਾਰੀਫ਼ ਕਰ ਰਹੇ ਹਨ। ਲੋਕ ਮੋਰਗਨ ਅਤੇ ਉਨ੍ਹਾਂ ਦੀ ਪਤਨੀ ਦੀ ਰਵਾਇਤੀ ਪਹਿਰਾਵੇ ਦੀ ਤਾਰੀਫ਼ ਕਰ ਰਹੇ ਹਨ ਅਤੇ ਲਿਖ ਰਹੇ ਹਨ ਕਿ ਤੁਸੀਂ ਦੋਨੋਂ ਇਸ 'ਚ ਬੇਹੱਦ ਖੂਬਸੂਰਤ ਲੱਗ ਰਹੇ ਹੋ।
 


author

Inder Prajapati

Content Editor

Related News