ਟੀਮ ਸੈਮੀਫਾਈਨਲ ਦੀ ਦੌੜ ''ਚ ਕਾਇਮ ਹੈ : ਮੋਰਗਨ
Saturday, Jun 22, 2019 - 05:27 PM (IST)

ਸਪੋਰਟਸ ਡੈਸਕ— ਸ਼੍ਰੀਲੰਕਾ ਹੱਥੋਂ 20 ਦੌੜਾਂ ਦੀ ਸਨਸਨੀਖੇਜ਼ ਹਾਰ ਝੱਲਣ ਵਾਲੀ ਦੁਨੀਆ ਦੀ ਨੰਬਰ ਇਕ ਟੀਮ ਇੰਗਲੈਂਡ ਦੇ ਕਪਤਾਨ ਇਓਨ ਮੋਰਗਨ ਨੇ ਉਮੀਦ ਜਤਾਈ ਹੈ ਕਿ ਟੀਮ ਅਗਲੇ ਮੈਚ 'ਚ ਵਰਲਡ ਚੈਂਪੀਅਨ ਆਸਟਰੇਲੀਆ ਦੇ ਖਿਲਾਫ ਵਾਪਸੀ ਕਰੇਗੀ ਅਤੇ ਸੈਮੀਫਾਈਨਲ 'ਚ ਪਹੁੰਚੇਗੀ। ਮੋਰਗਨ ਨੇ ਮੈਚ ਦੇ ਬਾਅਦ ਕਿਹਾ, ''ਮੈਂ ਮੰਨਦਾ ਹਾਂ ਕਿ ਹਰ ਹਾਰ ਨਿਰਾਸ਼ਾਜਨਕ ਹੈ। ਅਸੀਂ ਚੰਗੀ ਬੱਲੇਬਾਜ਼ੀ ਦਾ ਪ੍ਰਦਰਸ਼ਨ ਨਹੀਂ ਕੀਤਾ ਅਤੇ ਮੈਚ ਹਾਰ ਗਏ ਪਰ ਅਸੀਂ ਵਾਪਸੀ ਕਰਾਂਗੇ।''
ਇੰਗਲੈਂਡ ਆਪਣੇ 6 ਮੈਚਾਂ 'ਚੋਂ ਦੋ ਮੈਚ ਹਾਰ ਚੁੱਕਾ ਹੈ ਅਤੇ ਉਸ ਦੇ ਚਾਰ ਜਿੱਤ ਦੇ ਨਾਲ ਅੱਠ ਅੰਕ ਹਨ। ਇੰਗਲੈਂਡ ਨੂੰ ਹੁਣ ਇੱਥੋਂ ਤਿੰਨ ਮੁਸ਼ਕਲ ਮੁਕਾਬਲੇ ਖੇਡਣੇ ਹਨ ਅਤੇ ਜੇਕਰ ਉਹ ਤਿੰਨੇ ਮੈਚ ਹਾਰ ਜਾਂਦਾ ਹੈ ਤਾਂ ਉਹ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਜਾਵੇਗਾ। ਇਸ ਹਾਰ ਦੇ ਬਾਅਦ ਪਹਿਲੀ ਵਾਰ ਇਹ ਚਰਚਾ ਹੋਣ ਲੱਗੀ ਹੈ ਕਿ ਇੰਗਲੈਂਡ ਦੀ ਮੁਹਿੰਮ ਸੰਕਟ 'ਚ ਪੈ ਸਕਦੀ ਹੈ। ਇੰਗਲੈਂਡ ਦਾ ਅਗਲਾ ਮੁਕਾਬਲਾ ਲੰਡਨ 'ਚ 25 ਜੂਨ ਨੂੰ ਚੈਂਪੀਅਨ ਆਸਟਰੇਲੀਆ ਨਾਲ ਹੋਵੇਗਾ। ਇੰਗਲੈਂਡ ਇਸ ਤੋਂ ਬਾਅਦ 30 ਜੂਨ ਨੂੰ ਬਰਮਿੰਘਮ 'ਚ ਭਾਰਤ ਨਾਲ ਖੇਡੇਗਾ। ਇਸ ਤੋਂ ਬਾਅਦ ਇੰਗਲੈਂਡ ਨੂੰ ਤਿੰਨ ਜੁਲਾਈ ਨੂੰ ਚੈਸਟਰ-ਲੀ-ਸਟ੍ਰੀਟ 'ਚ ਨਿਊਜ਼ੀਲੈਂਡ ਨਾਲ ਖੇਡਣਾ ਹੈ।