ਡੋਮਿਨਿਕ ਦੇ ਪਰਿਵਾਰ ਨੂੰ ਮਿਲ ਕੇ ਖੁਸ਼ ਹੋਈ ਟੈਨਿਸ ਸਟਾਰ ਕ੍ਰਿਸਟੀਨਾ ਮਲਾਦਨੋਵਿਕ

10/13/2018 1:30:15 AM

ਜਲੰਧਰ : ਫਰਾਂਸ ਦੀ ਮਸ਼ਹੂਰ ਟੈਨਿਸ ਸਟਾਰ ਡੋਮਿਨਿਕ ਥਿਮ ਇਨ੍ਹੀਂ ਦਿਨੀਂ ਲਿੰਜ ਓਪਨ 'ਚ ਖੇਡ ਰਹੀ ਹੈ। ਬੀਤੇ ਦਿਨੀਂ ਟੂਰਨਾਮੈਂਟ ਦੇ ਪਹਿਲੇ ਰਾਊਂਡ 'ਚ ਹੈਰੀਯੇਟ ਡਾਰਟ ਨੂੰ ਹਰਾਉਣ ਤੋਂ ਬਾਅਦ ਕ੍ਰਿਸਟੀਨਾ ਆਪਣੇ ਬੁਆਏਫ੍ਰੈਂਡ ਡੋਮਿਨਿਕ ਥਿਮ ਦੇ ਪਰਿਵਾਰ ਨੂੰ ਮਿਲਣ ਗਈ। ਉਸ ਨੇ ਕਿਹਾ ਕਿ ਡੋਮਿਨਿਕ ਦੇ ਪਰਿਵਾਰ ਨਾਲ ਉਸ ਨੇ ਚੰਗਾ ਸਮਾਂ ਬਿਤਾਇਆ। ਇਹ ਮੇਰੇ ਲਈ ਕਾਫੀ ਮਾਇਨੇ ਰੱਖਦਾ ਹੈ। ਹਾਲਾਂਕਿ ਮੈਂ ਡੋਮਿਨਿਕ ਦੇ ਜ਼ਿਆਦਾਤਰ ਪਰਿਵਾਰਕ ਮੈਂਬਰਾਂ ਨੂੰ ਜਾਣਦੀ ਹਾਂ ਪਰ ਉਸ ਦੇ ਪੂਰੇ ਪਰਿਵਾਰ ਨੂੰ ਮਿਲ ਕੇ ਬਹੁਤ ਚੰਗਾ ਲੱਗਾ।
ਕ੍ਰਿਸਟੀਨਾ ਦਾ ਡੋਮਿਨਿਕ ਦੇ ਪਰਿਵਾਰ ਨੂੰ ਮਿਲਣ ਜਾਣਾ ਇਸ ਲਈ ਵੀ ਚਰਚਾ 'ਚ ਹੈ ਕਿਉਂਕਿ ਬੀਤੇ ਦਿਨੀਂ ਗੱਲ ਉੱਠੀ ਸੀ ਕਿ ਡੋਮਿਨਿਕ ਤੇ ਕ੍ਰਿਸਟੀਨਾ ਜਲਦ ਮੰਗਣੀ ਕਰਨ ਵਾਲੇ ਹਨ। ਡੋਮਿਨਿਕ ਕ੍ਰਿਸਟੀਨਾ ਨੂੰ ਆਪਣੇ ਪਰਿਵਾਰ ਨਾਲ ਮਿਲਾਉਣਾ ਚਾਹੁੰਦਾ ਸੀ, ਇਸ ਲਈ ਟੂਰਨਾਮੈਂਟ ਲਈ ਕ੍ਰਿਸਟੀਨਾ ਜਦੋਂ ਲਿੰਜ ਪਹੁੰਚੀ ਤਾਂ ਉਸ ਨੇ ਪਰਿਵਾਰ ਨੂੰ ਮਿਲਾਇਆ। ਉਥੇ ਹੀ ਕ੍ਰਿਸਟੀਨਾ ਨੇ ਲਿੰਜ ਸ਼ਹਿਰ ਦੀ ਸੁੰਦਰਤਾ ਦੀ ਵੀ ਸ਼ਲਾਘਾ ਕੀਤੀ। ਉਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਪ੍ਰੋਫੈਸ਼ਨਲ ਟੈਨਿਸ ਖੇਡਦੇ ਹੋਏ ਮੇਰੀ ਮੰਜ਼ਿਲ ਹੋਟਲ ਤੋਂ ਪ੍ਰੈਕਟਿਸ ਸਥਾਨ ਤਕ ਹੀ ਹੁੰਦੀ ਸੀ ਪਰ ਹੁਣ ਕਾਫੀ ਚੀਜ਼ਾਂ ਬਦਲ ਗਈਆਂ ਹਨ। ਹੁਣ ਜਿਸ ਦੇਸ਼ ਵਿਚ ਟੂਰਨਾਮੈਂਟ ਹੁੰਦਾ ਹੈ, ਮੈਂ ਉਥੇ ਅੱਧਾ ਦਿਨ ਤਾਂ ਘੁੰਮਣ ਵਿਚ ਹੀ ਕੱਢ ਲੈਂਦੀ ਹਾਂ। ਕ੍ਰਿਸਟੀਨਾ ਨੇ ਵਿਆਨਾ ਸ਼ਹਿਰ ਦੀ ਵੀ ਸ਼ਲਾਘਾ ਕੀਤੀ। ਉਸ ਨੇ ਕਿਹਾ ਕਿ ਇਥੋਂ ਦੇ ਗਰਮ ਖੇਤਰ ਕਾਫੀ ਮਾਣਮੱਤੇ ਹਨ। ਉਸ ਨੂੰ ਉੱਥੇ ਜਾ ਕੇ ਬਹੁਤ ਚੰਗਾ ਲੱਗਾ।


Related News