ਇੰਗਲਿਸ਼ ਪ੍ਰੀਮੀਅਰ ਲੀਗ : ਲੀਵਰਪੂਲ ਨੇ ਐਵਰਟਨ ਨੂੰ ਹਰਾਇਆ

Monday, Apr 25, 2022 - 06:37 PM (IST)

ਇੰਗਲਿਸ਼ ਪ੍ਰੀਮੀਅਰ ਲੀਗ : ਲੀਵਰਪੂਲ ਨੇ ਐਵਰਟਨ ਨੂੰ ਹਰਾਇਆ

ਮੈਨਚੈਸਟਰ- ਲੀਵਰਪੂਲ ਨੇ ਇੰਗਲਿਸ਼ ਪ੍ਰੀਮੀਅਰ ਲੀਗ ਫੁੱਟਬਾਲ ਟੂਰਨਾਮੈਂਟ 'ਚ ਐਵਰਟਨ ਨੂੰ 2-0 ਨਾਲ ਹਰਾ ਕੇ ਅੰਕ ਸਾਰਣੀ 'ਚ ਚੋਟੀ 'ਤੇ ਚਲ ਰਹੇ ਮੈਨਚੈਸਟਰ ਸਿਟੀ 'ਤੇ ਦਬਾਅ ਬਣਾ ਦਿੱਤਾ। ਇਸ ਹਾਰ ਦੇ ਬਾਅਦ ਐਵਰਟਨ 'ਤੇ ਹੇਠਲੀ ਲੀਗ 'ਚ ਖਿਸਕਣ ਦਾ ਖ਼ਤਰਾ ਵੀ ਵੱਧ ਗਿਆ ਹੈ। ਲੀਵਰਪੂਲ ਵਲੋਂ ਦੂਜੇ ਹਾਫ਼ 'ਚ ਐਂਡ੍ਰਿਊ ਰਾਬਰਟਸ (62ਵੇਂ ਮਿੰਟ) ਤੇ ਡਿਵੇਕੋ ਓਰਿਗੀ (85ਵੇਂ ਮਿੰਟ) ਨੇ ਗੋਲ ਦਾਗ਼ੇ।

ਇਸ ਜਿੱਤ ਨਾਲ ਲੀਵਰਪੂਲ ਦੇ 33 ਮੈਚ 'ਚ 79 ਅੰਕ ਹੋ ਗਏ ਹਨ ਤੇ ਉਹ ਚੋਟੀ 'ਤੇ ਚਲ ਰਹੇ ਮੈਨਚੈਸਟਰ ਸਿਟੀ ਤੋਂ ਸਿਰਫ਼ ਇਕ ਅੰਕ ਪਿੱਛੇ ਹੈ ਜਿਸ ਦੇ ਇੰਨੇ ਹੀ ਮੈਚ 'ਚ 80 ਅੰਕ ਹਨ। ਇਸ ਹਾਰ ਦੇ ਬਾਅਦ ਐਵਰਟਨ ਦੀ ਟੀਮ 20 ਟੀਮਾਂ ਦੀ ਅੰਕ ਸਾਰਣੀ 'ਚ 18ਵੇਂ ਸਥਾਨ 'ਤੇ ਹੈ। ਬਰਨਲੇ ਦੀ ਟੀਮ ਵੋਲਵਰਹੈਂਪਟਨ ਨੂੰ 1-0 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕਰਦੇ ਹੋਏ ਹੇਠਲੀ ਲੀਗ 'ਚ ਖਿਸਕਣ ਵਾਲੀ ਤਿੰਨ ਟੀਮਾਂ ਦੀ ਸੂਚੀ ਤੋਂ ਬਾਹਰ ਆ ਗਈ ਹੈ। ਟੀਮ 17ਵੇਂ ਸਥਾਨ 'ਤੇ ਹੈ ਤੇ ਉਸ ਦੇ ਐਵਰਟਨ ਤੋਂ ਦੋ ਅੰਕ ਜ਼ਿਆਦਾ ਹਨ।


author

Tarsem Singh

Content Editor

Related News