ਪਾਕਿ ਦੌਰੇ ਤੋਂ ਹੱਟਣ ਦਾ ਇੰਗਲੈਂਡ ਦਾ ਫੈਸਲਾ ਬੇਤੁਕਾ ਸੀ : ਐਲੇਕਸ ਹੇਲਸ

Wednesday, Feb 02, 2022 - 09:29 PM (IST)

ਪਾਕਿ ਦੌਰੇ ਤੋਂ ਹੱਟਣ ਦਾ ਇੰਗਲੈਂਡ ਦਾ ਫੈਸਲਾ ਬੇਤੁਕਾ ਸੀ : ਐਲੇਕਸ ਹੇਲਸ

ਕਰਾਚੀ -ਪਾਕਿਸਤਾਨ 'ਚ ਖੇਡਣ ਦੇ ਮਾਹਿਰ ਹੋ ਚੁੱਕੇ ਇੰਗਲੈਂਡ ਦੇ ਬੱਲੇਬਾਜ਼ ਐਲੇਕਸ ਹੇਲਸ ਨੇ ਕਿਹਾ ਕਿ ਪਿਛਲੇ ਸਾਲ ਪਾਕਿਸਤਾਨ ਦੌਰੇ ਤੋਂ ਪਿੱਛੇ ਹੱਟਣ ਦਾ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ ਦਾ ਫੈਸਲਾ ਬੇਤੁਕਾ ਸੀ। ਪਾਕਿਸਤਾਨ ਸੁਪਰ ਲੀਗ ਵਿਚ ਇਸਲਾਮਾਬਾਦ ਯੁਨਾਈਟਿਡ ਲਈ ਖੇਡਣ ਵਾਲੇ ਹੇਲਸ ਨੇ ਕਿਹਾ,‘‘ਉਹ ਦੌਰਾ ਰੱਦ ਕਰਨ ਦਾ ਫੈਸਲਾ ਮੇਰੀ ਨਜ਼ਰ ਵਿਚ ਬੇਤੁਕਾ ਸੀ। ਇੰਗਲੈਂਡ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਪਿਛਲੇ ਸਾਲ ਪਾਕਿਸਤਾਨ ਦੌਰਾ ਰੱਦ ਕਰ ਦਿੱਤਾ ਸੀ। ਹੇਲਸ ਨੇ ਕਿਹਾ,‘‘ ਕੋਰੋਨਾ ਕਾਲ ਵਿਚ ਪਾਕਿਸਤਾਨ ਟੀਮ ਦੇ ਇੰਗਲੈਂਡ ਆਉਣ ਨਾਲ ਈ. ਸੀ. ਬੀ. ਨੂੰ ਕਾਫੀ ਫਾਇਦਾ ਹੋਇਆ। ਅਜਿਹੇ ਵਿਚ ਉਨ੍ਹਾਂ ਦਾ ਪਾਕਿਸਤਾਨ ਦੌਰਾ ਰੱਦ ਕਰਨਾ ਸਮਝ ਤੋਂ ਪਰ੍ਹੇ ਸੀ। ਇਹ ਤਾਂ ਛੋਟਾ ਦੌਰਾ ਹੀ ਸੀ।

PunjabKesari

ਇਹ ਖ਼ਬਰ ਪੜ੍ਹੋ- ਇੰਗਲੈਂਡ 24 ਸਾਲ ਬਾਅਦ ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ
ਈ. ਸੀ. ਬੀ.ਅਤੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਦੌਰੇ ਦਾ ਪ੍ਰੋਗਰਾਮ ਫਿਰ ਤੈਅ ਕੀਤਾ ਹੈ ਅਤੇ ਹੁਣ ਇੰਗਲੈਂਡ ਟੀਮ ਇਸ ਸਾਲ ਦੇ ਆਖਿਰ ਵਿਚ 2 ਵਾਰ ਪਾਕਿਸਤਾਨ ਆਵੇਗੀ। ਪਹਿਲਾਂ ਸਤੰਬਰ ਵਿਚ 7 ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ ਅਤੇ ਫਿਰ ਨਵੰਬਰ ਦਸੰਬਰ ਵਿਚ 3 ਟੈਸਟ ਦੀ ਸੀਰੀਜ਼ ਖੇਡਣ ਆਵੇਗੀ।

ਇਹ ਖ਼ਬਰ ਪੜ੍ਹੋ- ਸਕੂਲ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਕੂਲ ਅੱਗੇ ਦਿੱਤਾ ਧਰਨਾ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News