ਵੈਸਟਇੰਡੀਜ਼ ਖਿਲਾਫ ਆਖਰੀ ਮੈਚ ਰੱਦ ਹੋਣ ਤੋਂ ਬਾਅਦ ਇੰਗਲੈਂਡ ਨੇ ਜਿੱਤੀ ਟੀ20 ਸੀਰੀਜ਼
Monday, Nov 18, 2024 - 02:05 PM (IST)

ਗ੍ਰੋਸ ਆਇਲੇਟ : ਵੈਸਟਇੰਡੀਜ਼ ਖਿਲਾਫ ਪੰਜਵਾਂ ਅਤੇ ਆਖਰੀ ਮੈਚ ਮੀਂਹ ਕਾਰਨ ਪੰਜ ਓਵਰਾਂ ਤੋਂ ਬਾਅਦ ਰੱਦ ਹੋਣ ਤੋਂ ਬਾਅਦ ਇੰਗਲੈਂਡ ਨੇ ਟੀ-20 ਸੀਰੀਜ਼ 3-1 ਨਾਲ ਜਿੱਤ ਲਈ। ਜਦੋਂ ਮੀਂਹ ਪੈਣ ਲੱਗਾ ਤਾਂ ਵੈਸਟਇੰਡੀਜ਼ ਨੇ ਪੰਜਵੇਂ ਓਵਰ ਦੇ ਅੰਤ ਤੱਕ ਬਿਨਾਂ ਕਿਸੇ ਨੁਕਸਾਨ ਦੇ 44 ਦੌੜਾਂ ਬਣਾ ਲਈਆਂ ਸਨ। ਏਵਿਨ ਲੁਈਸ 29 ਅਤੇ ਸ਼ਾਈ ਹੋਪ 14 ਦੌੜਾਂ ਬਣਾ ਕੇ ਖੇਡ ਰਹੇ ਸਨ। ਮੀਂਹ ਰੁਕਦਾ ਨਹੀਂ ਦੇਖ ਕੇ ਅੰਪਾਇਰਾਂ ਨੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਨੇ ਪਹਿਲੇ ਤਿੰਨ ਮੈਚ ਜਿੱਤੇ ਸਨ ਜਦਕਿ ਚੌਥਾ ਮੈਚ ਵੈਸਟਇੰਡੀਜ਼ ਨੇ ਜਿੱਤਿਆ ਸੀ।