ਇੰਗਲੈਂਡ ਮਹਿਲਾ ਫ਼ੁੱਟਬਾਲ ਟੀਮ ਨੇ ਲਾਟਵੀਆ ਨੂੰ 20-0 ਨਾਲ ਹਰਾਇਆ

Wednesday, Dec 01, 2021 - 12:55 PM (IST)

ਇੰਗਲੈਂਡ ਮਹਿਲਾ ਫ਼ੁੱਟਬਾਲ ਟੀਮ ਨੇ ਲਾਟਵੀਆ ਨੂੰ 20-0 ਨਾਲ ਹਰਾਇਆ

ਡੋਨਕਾਸਟਰ- ਇੰਗਲੈਂਡ ਮਹਿਲਾ ਫੁੱਟਬਾਲ ਟੀਮ ਨੇ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਵਿਸ਼ਵ ਕੱਪ ਕੁਆਲੀਫ਼ਾਇਰ 'ਚ ਲਾਟਵੀਆ ਨੂੰ 20-0 ਨਾਲ ਹਰਾਇਆ। ਇੰਗਲੈਂਡ ਲਈ 10 ਅਲਗ-ਅਲਗ ਖਿਡਾਰੀਆਂ ਨੇ ਗੋਲ ਕੀਤੇ ਤੇ ਚਾਰ ਨੇ ਹੈਟ੍ਰਿਕ ਲਾਈ।

ਐਲੇਨ ਵ੍ਹਾਈਟ ਨੇ ਵੀ ਤਿੰਨ ਗੋਲ ਕੀਤੇ ਜਿਨ੍ਹਾਂ ਦੇ ਹੁਣ 48 ਕੌਮਾਂਤਰੀ ਗੋਲ ਹੋ ਗਏ ਤੇ ਉਹ ਇੰਗਲੈਂਡ ਲਈ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੀ ਮਹਿਲਾ ਫ਼ੁੱਟਬਾਲਰ ਬਣ ਗਈ। ਇਸ ਤੋਂ ਪਹਿਲਾਂ ਇੰਗਲੈਂਡ ਦੀ ਸਭ ਤੋਂ ਵੱਡੀ ਜਿੱਤ 2005 'ਚ ਹੰਗਰੀ ਦੇ ਖ਼ਿਲਾਫ਼ 13-0 ਨਾਲ ਸੀ। ਹੋਰਨਾਂ ਮੁਕਾਬਲਿਆਂ 'ਚ ਆਇਰਲੈਂਡ ਨੇ ਜਾਰਜੀਆ ਨੂੰ 11-0 ਨਾਲ ਤੇ ਸਪੇਨ ਨੇ ਸਕਾਟਲੈਂਡ ਨੂੰ ਤੇ ਆਸਟ੍ਰੀਆ ਨੇ ਲਕਜ਼ਮਬਰਗ ਨੂੰ 8-0 ਨਾਲ ਹਰਾਇਆ।


author

Tarsem Singh

Content Editor

Related News