ਭਾਰਤੀ ਪ੍ਰਦਰਸ਼ਨ ਤੋਂ ਪ੍ਰੇਰਣਾ ਲਵੇਗਾ ਇੰਗਲੈਂਡ : ਰੂਟ

Monday, Dec 06, 2021 - 02:26 AM (IST)

ਬ੍ਰਿਸਬੇਨ- ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਐਤਵਾਰ ਨੂੰ ਕਿਹਾ ਕਿ ਉਸਦੀ ਟੀਮ ਗਾਬਾ ਵਿਚ 8 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਏਸ਼ੇਜ਼ ਸੀਰੀਜ਼ ਵਿਚ ਭਾਰਤੀ ਟੀਮ ਦੇ ਪ੍ਰਦਰਸ਼ਨ ਤੋਂ ਪ੍ਰੇਰਣਾ ਲਵੇਗੀ, ਜਿਸ ਨੇ ਇਸ ਸਾਲ ਦੇ ਸ਼ੁਰੂ ਵਿਚ ਇੱਥੇ ਆਸਟਰੇਲੀਆ ਦੀ ਜੇਤੂ ਮੁਹਿੰਮ ਨੂੰ ਰੋਕ ਕੇ ਸੀਰੀਜ਼ ਜਿੱਤੀ ਸੀ। ਭਾਰਤ ਨੇ ਇਸ ਸਾਲ ਜਨਵਰੀ ਵਿਚ ਗਾਬਾ 'ਚ ਚੌਥੇ ਤੇ ਆਖਰੀ ਟੈਸਟ ਮੈਚ ਵਿਚ 3 ਵਿਕਟਾਂ ਨਾਲ ਜਿੱਤ ਦਰਜ ਕਰਕੇ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ ਸੀ। ਇਹ ਆਸਟਰੇਲੀਆ ਦੀ ਗਾਬਾ ਵਿਚ 35 ਸਾਲਾਂ ਵਿਚ ਪਹਿਲੀ ਹਾਰ ਸੀ ਤੇ ਰੂਟ ਨੇ ਕਿਹਾ ਕਿ ਉਸਦੀ ਟੀਮ ਇਸ ਸੀਰੀਜ਼ ਵਿਚ ਕਿਹੋ ਜਿਹਾ ਰਵੱਈਆ ਅਪਣਾਈਏਗੀ, ਇਸ ਨੂੰ ਲੈ ਕੇ ਉਸਦਾ ਰਵੱਈਆ ਸਪੱਸ਼ਟ ਹੈ। ਬ੍ਰਿਸਬੇਨ ਵਿਚ ਆਸਟਰੇਲੀਆ ਦੀ ਭਾਰਤ ਤੋਂ ਹਾਰ 1988 ਦੇ ਬਾਅਦ ਇਸ ਸਥਾਨ 'ਤੇ ਉਸਦੀ ਪਹਿਲੀ ਹਾਰ ਸੀ। ਰੂਟ ਨੇ ਕਿਹਾ ਕਿ ਭਾਰਤ ਜਿਸ ਤਰ੍ਹਾਂ ਨਾਲ ਆਪਣੇ ਮਜ਼ਬੂਤ ਪੱਖਾਂ 'ਤੇ ਅਡਿਗ ਰਿਹਾ, ਇੰਗਲੈਂਡ ਵੀ ਉਹ ਹੀ ਰਣਨੀਤੀ ਅਪਣਾਏਗਾ।

PunjabKesari

ਇਹ ਖ਼ਬਰ ਪੜ੍ਹੋ- IND v NZ : ਅਸ਼ਵਿਨ ਨੇ ਤੋੜਿਆ ਕੁੰਬਲੇ ਦਾ ਰਿਕਾਰਡ, ਹਾਸਲ ਕੀਤੀ ਇਹ ਉਪਲੱਬਧੀ

PunjabKesari


ਇਸ ਦੌਰਾਨ ਟਿਮ ਪੇਨ ਦੀ ਜਗ੍ਹਾ ਆਸਟਰੇਲੀਆਈ ਟੈਸਟ ਟੀਮ ਦੇ ਕਪਤਾਨ ਬਣਾਏ ਗਏ ਪੈਟ ਕਮਿੰਸ ਨੇ ਇੰਗਲੈਂਡ ਵਿਰੁੱਧ ਏਸ਼ੇਜ਼ ਸੀਰੀਜ਼ ਦੇ ਪਹਿਲੇ ਟੈਸਟ ਮੈਚ ਲਈ ਆਖਰੀ-11 ਦੀ ਪੁਸ਼ਟੀ ਕਰ ਦਿੱਤੀ ਹੈ। ਕਮਿੰਸ ਨੇ ਗਾਬਾ ਵਿਚ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਏਸ਼ੇਜ਼ ਟੈਸਟ ਲਈ ਇਹ ਐਲਾਨ ਕਰਦੇ ਹੋਏ ਦੱਸਿਆ ਕਿ ਪੰਜਵੇਂ ਨੰਬਰ 'ਤੇ ਟ੍ਰੇਵਿਸ ਹੈੱਡ ਬੱਲੇਬਾਜ਼ੀ ਕਰੇਗਾ ਜਦਕਿ ਗੇਂਦਬਾਜ਼ੀ ਵਿਚ ਮਿਸ਼ੇਲ ਸਟਾਰਕ ਨੂੰ ਜਗ੍ਹਾ ਮਿਲੀ ਹੈ।

ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ੁਰੂਆਤੀ ਮੁਕਾਬਲੇ 'ਚ ਥਾਈਲੈਂਡ ਨੂੰ 13-0 ਨਾਲ ਹਰਾਇਆ

PunjabKesari
ਆਸਟਰੇਲੀਆਈ ਟੀਮ- ਪੈਟ ਕਮਿੰਸ (ਕਪਤਾਨ), ਸਟੀਵ ਸਮਿੱਥ (ਉਪ ਕਪਤਾਨ), ਮਾਰਕਸ ਹੈਰਿਸ, ਡੇਵਿਡ ਵਾਰਨਰ, ਮਾਰਨਸ ਲਾਬੂਸ਼ੇਨ, ਟ੍ਰੈਵਿਸ ਹੈੱਡ, ਕੈਮਰੂਨ ਗ੍ਰੀਨ, ਐਲਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਜੋਸ਼ ਹੇਜ਼ਲਵੁੱਡ।

PunjabKesari
 
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News