ਇੰਗਲੈਂਡ 2020 ਸੈਸ਼ਨ ਦੀ ਸ਼ੁਰੂਆਤ ਵੈਸਟਇੰਡੀਜ਼ ਖਿਲਾਫ ਓਵਲ ਟੈਸਟ ਤੋਂ ਕਰੇਗਾ

Thursday, Aug 22, 2019 - 02:02 AM (IST)

ਇੰਗਲੈਂਡ 2020 ਸੈਸ਼ਨ ਦੀ ਸ਼ੁਰੂਆਤ ਵੈਸਟਇੰਡੀਜ਼ ਖਿਲਾਫ ਓਵਲ ਟੈਸਟ ਤੋਂ ਕਰੇਗਾ

ਲੀਡਸ— ਇੰਗਲੈਂਡ ਰਵਾਇਤ ਤੋਂ ਹਟ ਕੇ 2020 ਸੈਸ਼ਨ ਦਾ ਆਪਣਾ ਪਹਿਲਾ ਟੈਸਟ ਮੈਚ ਵੈਸਟਇੰਡੀਜ਼ ਖਿਲਾਫ ਓਵਲ 'ਚ ਖੇਡੇਗਾ। ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਅਗਲੇ ਸੈਸ਼ਨ ਲਈ ਅੰਤਰਰਾਸ਼ਟਰੀ ਪ੍ਰੋਗਰਾਮ ਬੁੱਧਵਾਰ ਜਾਰੀ ਕੀਤਾ। ਇਸ ਦੌਰਾਨ ਵੈਸਟਇੰਡੀਜ਼, ਆਸਟ੍ਰੇਲੀਆ, ਪਾਕਿਸਤਾਨ ਅਤੇ ਆਇਰਲੈਂਡ ਦੀਆਂ ਟੀਮਾਂ ਇੰਗਲੈਂਡ ਦਾ ਦੌਰਾ ਕਰਨਗੀਆਂ। ਸਰੇ ਦੇ ਦੱਖਣੀ ਲੰਡਨ ਸਥਿਤ ਮੁੱਖ ਦਫਤਰ ਓਵਲ ਵਿਚ ਇੰਗਲਿਸ਼ ਸੈਸ਼ਨ ਦੇ ਆਖਰੀ ਟੈਸਟ ਮੈਚ ਦਾ ਆਯੋਜਨ ਕਰਦਾ ਰਿਹਾ ਪਰ 2020 ਵਿਚ ਇੱਥੇ ਪਹਿਲਾ ਟੈਸਟ ਮੈਚ ਖੇਡਿਆ ਜਾਵੇਗਾ। ਓਵਲ ਤੋਂ ਬਾਅਦ ਇੰਗਲੈਂਡ ਦੀ ਟੀਮ ਵੈਸਟਇੰਡੀਜ਼ ਨਾਲ ਅਗਲੇ 2 ਟੈਸਟ ਮੈਚ ਐਜਬਸਟਨ ਅਤੇ ਲਾਰਡਸ ਵਿਚ ਖੇਡੇਗੀ। ਉਹ ਪਾਕਿਸਤਾਨ ਖਿਲਾਫ ਲਾਰਡਸ, ਓਲਡ ਟ੍ਰੈਫਰਡ ਅਤੇ ਟ੍ਰੇਂਟਬ੍ਰਿਜ ਵਿਚ ਵੀ 3 ਟੈਸਟ ਮੈਚ ਖੇਡੇਗਾ।


author

Gurdeep Singh

Content Editor

Related News