ਨਿਊਜ਼ੀਲੈਂਡ ''ਚ 2 ਟੈਸਟ ਤੇ 5 ਟੀ-20 ਮੈਚ ਖੇਡੇਗੀ ਇੰਗਲੈਂਡ

Saturday, Jun 08, 2019 - 12:05 AM (IST)

ਨਿਊਜ਼ੀਲੈਂਡ ''ਚ 2 ਟੈਸਟ ਤੇ 5 ਟੀ-20 ਮੈਚ ਖੇਡੇਗੀ ਇੰਗਲੈਂਡ

ਲੰਡਨ— ਇੰਗਲੈਂਡ ਇਸ ਸਾਲ ਅਕਤੂਬਰ ਦੇ ਆਖਰ 'ਚ ਸ਼ੁਰੂ 'ਚ ਹੋਣ ਵਾਲੇ 6 ਹਫਤਿਆਂ ਦੇ ਲਈ ਨਿਊਜ਼ੀਲੈਂਡ ਦੌਰੇ 'ਚ 2 ਟੈਸਟ ਮੈਚ ਤੇ ਪੰਜ ਟੀ-20 ਅੰਤਰਰਾਸ਼ਟਰੀ ਮੈਚ ਖੇਡੇਗੀ। ਈ. ਸੀ. ਬੀ. ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਹਿਲਾ ਟੈਸਟ ਮੈਚ ਮਾਊਟ ਮਾਨਗੁਨੁਈ 'ਚ 21 ਨਵੰਬਰ ਤੋਂ ਤੇ ਦੂਜਾ ਟੈਸਟ ਮੈਚ ਹੈਮਿਲਟਨ 'ਚ 29 ਨਵੰਬਰ ਤੋ ਖੇਡਿਆ ਜਾਵੇਗਾ। ਟੈਸਟ ਮੈਚਾਂ ਤੋਂ ਪਹਿਲਾਂ ਕ੍ਰਾਈਸਟਚਰਚ (1 ਨਵੰਬਰ), ਵੇਲਿੰਗਟਨ (3 ਨਵੰਬਰ), ਨੇਲਸਨ (5 ਨਵੰਬਰ), ਨੇਪੀਅਰ (8 ਨਵੰਬਰ) ਤੇ ਆਕਲੈਂਡ (10 ਨਵੰਬਰ) 'ਚ ਟੀ20 ਅੰਤਰਰਾਸ਼ਟਰੀ ਮੈਚ ਖੇਡਿਆ ਜਾਵੇਗਾ।


author

Gurdeep Singh

Content Editor

Related News