ਇੰਗਲੈਂਡ 2003 ਤੋਂ ਬਾਅਦ ਪਹਿਲੇ ਟੈਸਟ ਲਈ ਜ਼ਿੰਬਾਬਵੇ ਦੀ ਮੇਜ਼ਬਾਨੀ ਕਰੇਗਾ

Tuesday, Aug 15, 2023 - 05:41 PM (IST)

ਲੰਡਨ : ਇੰਗਲੈਂਡ 2003 ਤੋਂ ਬਾਅਦ ਪਹਿਲੀ ਵਾਰ ਕਿਸੇ ਟੈਸਟ ਕ੍ਰਿਕਟ ਮੈਚ ਲਈ ਜ਼ਿੰਬਾਬਵੇ ਦੀ ਮੇਜ਼ਬਾਨੀ ਕਰੇਗਾ। ਦੋਵਾਂ ਦੇਸ਼ਾਂ ਦੇ ਕ੍ਰਿਕਟ ਬੋਰਡਾਂ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਇਹ ਚਾਰ ਦਿਨਾ ਟੈਸਟ ਮੈਚ ਮਈ 2025 ਵਿੱਚ ਖੇਡਿਆ ਜਾਵੇਗਾ, ਜਿਸ ਦੇ ਮੈਚ ਸਥਾਨ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।

ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿੰਬਾਬਵੇ ਕ੍ਰਿਕਟ ਦੇ ਮੈਨੇਜਿੰਗ ਡਾਇਰੈਕਟਰ ਗਿਵਮੋਰ ਮਾਕੋਨੀ ਨੇ ਕਿਹਾ, "ਮੈਂ ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਸਬੰਧਾਂ ਨੂੰ ਮੁੜ ਬਹਾਲ ਕਰਨ ਲਈ ਆਪਣੀ ਵਚਨਬੱਧਤਾ ਦਿਖਾਉਣ ਲਈ ਈ. ਸੀ. ਬੀ. ਦਾ ਧੰਨਵਾਦ ਕਰਨਾ ਚਾਹਾਂਗਾ।"

ਈ. ਸੀ. ਬੀ. ਦੇ ਸੀ. ਈ. ਓ. ਰਿਚਰਡ ਗੋਲਡ ਨੇ ਕਿਹਾ, "ਅਸੀਂ ਜ਼ਿੰਬਾਬਵੇ ਕ੍ਰਿਕਟ ਦੇ ਨਾਲ ਨਜ਼ਦੀਕੀ ਸਬੰਧ ਬਣਾਉਣ ਲਈ ਵਚਨਬੱਧ ਹਾਂ ਅਤੇ ਸਾਡੀ ਇੰਗਲੈਂਡ ਪੁਰਸ਼ ਟੀਮ ਦੇ ਖਿਲਾਫ ਇਸ ਟੈਸਟ ਦੀ ਘੋਸ਼ਣਾ ਉਸ ਦਿਸ਼ਾ ਵਿੱਚ ਇੱਕ ਕਦਮ ਹੈ।" ਜੇਮਸ ਐਂਡਰਸਨ ਨੇ 2003 'ਚ ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਖੇਡੀ ਗਈ ਟੈਸਟ ਸੀਰੀਜ਼ 'ਚ ਡੈਬਿਊ ਕੀਤਾ ਸੀ ਅਤੇ ਇਹ ਤੇਜ਼ ਗੇਂਦਬਾਜ਼ ਅਜੇ ਵੀ 41 ਸਾਲ ਦੀ ਉਮਰ 'ਚ ਖੇਡ ਰਿਹਾ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।


Tarsem Singh

Content Editor

Related News