ਕਾਨਵੇ ਤੇ ਯੰਗ ਦੇ ਸ਼ਾਨਦਾਰ ਅਰਧ ਸੈਂਕੜਿਆਂ ਨੇ ਨਿਊਜ਼ੀਲੈਂਡ ਦਾ ਕਰਾਰਾ ਜਵਾਬ
Saturday, Jun 12, 2021 - 12:30 AM (IST)
ਬਰਮਿੰਘਮ- ਪਹਿਲੇ ਮੈਚ ਦੇ ਦੋਹਰੇ ਸੈਂਕੜੇ ਵਾਲੇ ਡੇਵੋਨ ਕਾਨਵੇ (80) ਅਤੇ ਵਿਲ ਯੰਗ (82) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਨਿਊਜ਼ੀਲੈਂਡ ਨੇ ਇੰਗਲੈਂਡ ਵਿਰੁੱਧ ਦੂਜੇ ਅਤੇ ਆਖਰੀ ਟੈਸਟ ਮੈਚ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਤਿੰਨ ਵਿਕਟਾਂ 'ਤੇ 229 ਦੌੜਾਂ ਦਾ ਸਕੋਰ ਬਣਾ ਲਿਆ। ਇਸ ਮੈਚ ਵਿਚ ਕੇਨ ਵਿਲੀਅਮਸਨ ਦੀ ਜਗ੍ਹਾ ਕਪਤਾਨੀ ਸੰਭਾਲ ਰਹੇ ਟਾਮ ਲਾਥਮ ਦੇ ਸਿਰਫ 6 ਦੌੜਾਂ ਬਣਾ ਕੇ ਆਊਟ ਹੋ ਜਾਣ ਤੋਂ ਬਾਅਦ ਕਾਨਵੇ ਨੇ ਯੰਗ ਦੇ ਨਾਲ ਦੂਜੇ ਵਿਕਟ ਦੇ ਲਈ 122 ਦੌੜਾਂ ਦੀ ਸਾਂਝੇਦਾਰੀ ਕੀਤੀ।
ਇਹ ਖ਼ਬਰ ਪੜ੍ਹੋ- ਕੇਂਦਰ ਸਰਕਾਰ ਵੱਲੋਂ MSP ਦੇ ਐਲਾਨ ਨਾਲ ਕਿਸਾਨਾਂ ਨਾਲ ਕੀਤਾ ਵੱਡਾ ਧੋਖਾ : ਵਡਾਲਾ
ਕਾਨਵੇ ਜਦੋ ਆਪਣੇ ਸੈਂਕੜੇ ਤੋਂ 20 ਦੌੜਾਂ ਦੂਰ ਸੀ ਤਾਂ ਸਟੁਅਰਡ ਬਰਾਡ ਨੇ ਆਪਣਾ ਸ਼ਿਕਾਰ ਬਣਾ ਲਿਆ। ਕਾਨਵੇ ਨੇ 143 ਗੇਂਦਾਂ 'ਤੇ 80 ਦੌੜਾਂ ਵਿਚ 12 ਚੌਕੇ ਲਗਾਏ। ਯੰਗ ਨੇ ਫਿਰ ਅਨੁਭਵੀ ਰਾਸ ਟੇਲਰ ਦੇ ਨਾਲ ਤੀਜੇ ਵਿਕਟ ਦੇ ਲਈ 92 ਦੌੜਾਂ ਜੋੜ ਕੇ ਨਿਊਜ਼ੀਲੈਂਡ ਨੂੰ ਵਧੀਆ ਸਥਿਤੀ ਵਿਚ ਪਹੁੰਚਾ ਦਿੱਤਾ। ਡੇਨੀਅਲ ਲੌਰੈਂਸ ਨੇ ਯੰਗ ਨੂੰ ਓਲੀ ਪੋਪ ਦੇ ਹੱਥੋਂ ਕੈਚ ਕਰਾਉਂਦੇ ਹੀ ਦੂਜੇ ਦਿਨ ਦਾ ਖੇਡ ਵੀ ਖਤਮ ਹੋ ਗਿਆ। ਯੰਗ ਨੇ 204 ਗੇਂਦਾਂ 'ਤੇ 82 ਦੌੜਾਂ ਵਿਚ 11 ਚੌਕੇ ਲਗਾਏ। ਟੇਲਰ 97 ਗੇਂਦਾਂ 'ਤੇ 6 ਚੌਕਿਆਂ ਦੀ ਮਦਦ ਨਾਲ 46 ਦੌੜਾਂ ਬਣਾ ਕੇ ਅਜੇਤੂ ਹੈ। ਨਿਊਜ਼ੀਲੈਂਡ ਅਜੇ ਇੰਗਲੈਂਡ ਦੀ ਪਹਿਲੀ ਪਾਰੀ ਦੇ 303 ਦੌੜਾਂ ਦੇ ਸਕੋਰ ਤੋਂ ਸਿਰਫ 79 ਦੌੜਾਂ ਪਿੱਛੇ ਹੈ। ਇਸ ਤੋਂ ਪਹਿਲਾਂ ਹੇਠਲੇ ਕ੍ਰਮ ਦੇ ਬੱਲੇਬਾਜ਼ ਡੇਨੀਅਲ ਲੌਰੈਂਸ (ਅਜੇਤੂ 81) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਇੰਗਲੈਂਡ ਨੇ 7 ਵਿਕਟਾਂ 'ਤੇ 258 ਦੌੜਾਂ ਤੋਂ ਅੱਗੇ ਖੇਡਦੇ ਹੋਏ ਪਹਿਲੀ ਪਾਰੀ ਵਿਚ 300 ਦੇ ਅੰਕੜੇ ਨੂੰ ਪਾਰ ਕਰਦੇ ਹੋਏ 303 ਦੌੜਾਂ ਬਣਾਈਆਂ।
ਇਹ ਖ਼ਬਰ ਪੜ੍ਹੋ-PSL 6 : ਰਾਸ਼ਿਦ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, 4 ਓਵਰਾਂ 'ਚ ਹਾਸਲ ਕੀਤੀਆਂ 5 ਵਿਕਟਾਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।