ਇੰਗਲੈਂਡ ਵਿਰੁੱਧ ਅਭਿਆਸ ਮੈਚ 'ਚ ਕੋਹਲੀ ਦੀਆਂ ਨਜ਼ਰਾਂ ਬੱਲੇਬਾਜ਼ ਕ੍ਰਮ ਨੂੰ ਸਹੀ ਕਰਨ 'ਤੇ
Monday, Oct 18, 2021 - 03:23 AM (IST)
ਦੁਬਈ- ਟੀ-20 ਵਿਸ਼ਵ ਕੱਪ 'ਚ ਟੀਮ ਮੁਹਿੰਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੋਮਵਾਰ ਨੂੰ ਇੰਗਲੈਂਡ ਵਿਰੁੱਧ ਖੇਡੇ ਜਾਣ ਵਾਲੇ ਅਭਿਆਸ ਮੈਚ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੀਆਂ ਨਜ਼ਰਾਂ ਆਲਰਾਊਂਡਰ ਹਾਰਦਿਕ ਪੰਡਯਾ ਦੀ ਲੈਅ ਤੇ ਬੱਲੇਬਾਜ਼ੀ ਕ੍ਰਮ ਨੂੰ ਸਹੀ ਕਰਨ 'ਤੇ ਹੋਵੇਗੀ। ਭਾਰਤੀ ਟੀਮ ਨੂੰ ਸੋਮਵਾਰ ਨੂੰ ਇੰਗਲੈਂਡ ਤੋਂ ਬਾਅਦ ਬੁੱਧਵਾਰ ਨੂੰ ਆਸਟਰੇਲੀਆ ਵਿਰੁੱਧ ਅਭਿਆਸ ਮੈਚ ਖੇਡਣਾ ਹੈ। ਟੀਮ ਦੇ ਸਾਰੇ ਖਿਡਾਰੀ ਹਾਲ ਹੀ ਵਿਚ ਖਤਮ ਹੋਏ ਆਈ. ਪੀ. ਐੱਲ. ਦਾ ਹਿੱਸਾ ਸਨ। ਅਜਿਹੇ ਵਿਚ ਕੋਹਲੀ ਦੇ ਖਿਡਾਰੀਆਂ ਲਈ ਮੈਚ ਅਭਿਆਸ ਕੋਈ ਸਮੱਸਿਆ ਨਹੀਂ ਹੈ ਪਰ 24 ਅਕਤੂਬਰ ਨੂੰ ਪਾਕਿਸਤਾਨ ਵਿਰੁੱਧ ਟੂਰਨਾਮੈਂਟ ਵਿਚ ਆਪਣੇ ਸ਼ੁਰੂਆਤੀ ਵਿਰੁੱਧ ਟੂਰਨਾਮੈਂਟ ਵਿਚ ਆਪਣੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਉਸਦੀ ਕੋਸ਼ਿਸ਼ ਸਹੀ ਸੰਯੋਜਨ ਬਣਾਉਣ ਦੀ ਹੋਵੇਗੀ।
ਇਹ ਖਬਰ ਪੜ੍ਹੋ- ਓਮਾਨ ਨੇ ਪਾਪੁਆ ਨਿਊ ਗਿਨੀ ਨੂੰ 10 ਵਿਕਟਾਂ ਨਾਲ ਹਰਾਇਆ
ਇੰਗਲੈਂਡ ਤੇ ਆਸਟਰੇਲੀਆ ਵਿਰੁੱਧ ਭਾਰਤੀ ਟੀਮ ਮੈਨੇਜਮੈਂਟ ਉਨ੍ਹਾਂ ਖਿਡਾਰੀਆਂ ਨੂੰ ਮੌਕਾ ਦੇਣਾ ਚਾਹੇਗੀ ਜਿਨ੍ਹਾਂ ਦੀ ਜਗ੍ਹਾ ਆਖਰੀ-11 ਵਿਚ ਪੱਕੀ ਨਹੀਂ ਹੈ। ਅਜਿਹੇ ਖਿਡਾਰੀਆਂ ਨੂੰ ਬੱਲੇਬਾਜ਼ੀ ਜਾਂ ਗੇਂਦਬਾਜ਼ੀ ਲਈ ਹੋਰ ਵਧੇਰੇ ਮੌਕੇ ਦੇਣ ਦੀ ਕੋਸ਼ਿਸ਼ ਹੋਵੇਗੀ ਤਾਂ ਕਿ ਉਨ੍ਹਾਂ ਦੀ ਮੌਜੂਦਾ ਫਾਰਮ ਦੇ ਬਾਰੇ ਵਿਚ ਬਿਹਤਰ ਜਾਣਕਾਰੀ ਮਿਲ ਸਕੇ। ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਉਪ ਕਪਤਾਨ ਰੋਹਿਤ ਸ਼ਰਮਾ ਦਾ ਸਥਾਨ ਪੱਕਾ ਹੈ ਜਦਕਿ ਉਸਦੇ ਸਾਥੀ ਦੇ ਤੌਰ 'ਤੇ ਇਸ਼ਾਨ ਕਿਸ਼ਨ ਤੇ ਲੋਕੇਸ਼ ਰਾਹੁਲ ਵਿਚਾਲੇ ਕਿਸੇ ਇਕ ਨੂੰ ਚੁਣਨਾ ਮੁਸ਼ਕਿਲ ਬਗਲ ਹੋਵੇਗਾ। ਇਨ੍ਹਾਂ ਅਭਿਆਸ ਮੈਚਾਂ ਵਿਚ ਦੋਵਾਂ ਨੂੰ ਪਾਰੀ ਦਾ ਆਗਾਜ਼ ਕਰਨ ਦਾ ਮੌਕਾ ਮਿਲ ਸਕਦਾ ਹੈ ਤਾਂ ਕਿ ਇਹ ਦੇਖਿਆ ਜਾ ਸਕੇ ਕਿ ਕੌਣ ਬਿਹਤਰ ਲੈਅ ਵਿਚ ਹੈ। ਰਾਹੁਲ ਹਾਲਾਂਕਿ ਇਸ ਦੇ ਲਈ ਵੱਡਾ ਦਾਅਵੇਦਾਰ ਹੋਵੇਗਾ ਕਿਉਂਕਿ ਉਸਦੇ ਕੋਲ ਦਬਾਅ ਦੇ ਮੈਚ ਖੇਡਣ ਦਾ ਤਜਰਬਾ ਹੈ। ਉਸ ਨੇ ਆਈ. ਪੀ. ਐੱਲ. ਦੇ 14ਵੇਂ ਸੈਸ਼ਨ ਵਿਚ 138.80 ਦੀ ਸਟ੍ਰਾਈਕ ਰੇਟ ਨਾਲ 626 ਦੌੜਾਂ ਬਣਾਈਆਂ ਹਨ।
ਇਹ ਖਬਰ ਪੜ੍ਹੋ-ਸਿਡਨੀ ਸਿਕਸਰਸ ਦੀ ਜਿੱਤ 'ਚ ਚਮਕੀ ਸ਼ੇਫਾਲੀ ਤੇ ਰਾਧਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।