ENG v IND : ਬੜ੍ਹਤ ਲਈ ਭਿੜਨਗੇ ਭਾਰਤ ਤੇ ਇੰਗਲੈਂਡ
Thursday, Sep 02, 2021 - 03:44 AM (IST)
ਲੰਡਨ- ਸੀਰੀਜ਼ ਵਿਚ 1-1 ਦੀ ਬਰਾਬਰੀ ਹੋ ਜਾਣ ਤੋਂ ਬਾਅਦ ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਵੀਰਵਾਰ ਤੋਂ ਇੱਥੇ ਓਵਲ ਮੈਦਾਨ ਵਿਚ ਸ਼ੁਰੂ ਹੋਣ ਵਾਲੇ ਚੌਥੇ ਟੈਸਟ ਮੈਚ ਵਿਚ ਫੈਸਲਾਕੁੰਨ ਬੜ੍ਹਤ ਬਣਾਉਣ ਦੇ ਇਰਾਦੇ ਨਾਲ ਉਤਰਨਗੀਆਂ। ਭਾਰਤ ਨੇ ਲਾਰਡਸ ਮੈਦਾਨ ਵਿਚ 151 ਦੌੜਾਂ ਨਾਲ ਜਿੱਤ ਹਾਸਲ ਕਰਕੇ ਸੀਰੀਜ਼ ਵਿਚ ਬੜ੍ਹਤ ਬਣਾਈ ਸੀ ਪਰ ਇੰਗਲੈਂਡ ਨੇ ਪਲਟਵਾਰ ਕਰਦੇ ਹੋਏ ਲੀਡਸ ਵਿਚ ਤੀਜਾ ਟੈਸਟ ਸਾਢੇ ਤਿੰਨ ਦਿਨ ਦੇ ਅੰਦਰ ਹੀ ਪਾਰੀ ਅਤੇ 76 ਦੌੜਾਂ ਨਾਲ ਜਿੱਤ ਕੇ 5 ਮੈਚਾਂ ਦੀ ਸੀਰੀਜ਼ ਨੂੰ 1-1 ਦੀ ਬਰਾਬਰੀ 'ਤੇ ਲਿਆ ਖੜ੍ਹਾ ਕੀਤਾ।
ਇਹ ਖ਼ਬਰ ਪੜ੍ਹੋ- BAN v NZ : ਬੰਗਲਾਦੇਸ਼ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਹੁਣ ਓਵਲ ਮੈਦਾਨ ਵਿਚ ਵੀਰਵਾਰ ਤੋਂ ਚੌਥਾ ਟੈਸਟ ਖੇਡਿਆ ਜਾਣਾ ਹੈ, ਜਿਸ ਵਿਚ ਜਿੱਤਣ ਵਾਲੀ ਟੀਮ ਨੂੰ ਸੀਰੀਜ਼ ਵਿਚ 2-1 ਦੀ ਫੈਸਲਾਕੁੰਨ ਬੜ੍ਹਤ ਮਿਲ ਜਾਵੇਗੀ। ਭਾਰਤੀ ਟੀਮ ਨੇ ਲੀਡ ਵਿਚ ਤੀਜਾ ਟੈਸਟ ਪਹਿਲੇ ਦਿਨ ਹੀ ਗੁਆ ਦਿੱਤਾ ਸੀ ਜਦੋਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਪਹਿਲੇ ਦਿਨ 41 ਓਵਰਾਂ ਦੇ ਅੰਦਰ ਸਿਰਫ 78 ਦੌੜਾਂ 'ਤੇ ਢੇਰ ਹੋ ਗਈ ਸੀ। ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿਚ 432 ਦੌੜਾਂ ਬਣਾ ਕੇ ਟੈਸਟ ਵਿਚ 354 ਗੌੜਾਂ ਦੀ ਵੱਡੀ ਬੜ੍ਹਤ ਹਾਸਲ ਕੀਤੀ ਅਤੇ ਭਾਰਤ ਨੂੰ ਦੂਜੀ ਪਾਰੀ ਵਿਚ 278 ਦੌੜਾਂ 'ਤੇ ਸਮੇਟ ਕੇ ਟੈਸਟ ਮੈਚ ਪਾਰੀ ਤੇ 76 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ ਸੀ। ਲੀਡਸ ਵਿਚ ਤੀਜੇ ਟੈਸਟ ਵਿਚ ਭਾਰਤ ਨੂੰ ਉਸਦੀ ਬੱਲੇਬਾਜ਼ੀ ਦੀ ਕਮਜ਼ੋਰੀ ਲੈ ਡੁੱਬੀ। ਮੈਚ ਵਿਚ ਤੀਜੇ ਦਿਨ ਭਾਰਤ ਨੇ ਚੰਗਾ ਸੰਘਰਸ਼ ਕੀਤਾ ਪਰ ਚੌਥੇ ਦਿਨ ਦੀ ਸਵੇਰ ਭਾਰਤੀ ਟੀਮ ਨੇ ਆਪਣੀਆਂ 8 ਵਿਕਟਾਂ ਸਿਰਫ 63 ਦੌੜਾਂ 'ਤੇ ਗੁਆ ਦਿੱਤੀਆਂ।
ਇਹ ਖ਼ਬਰ ਪੜ੍ਹੋ- ਓਵਲ ਟੈਸਟ 'ਚ ਭਾਰਤੀ ਖਿਡਾਰੀ ਬਣਾ ਸਕਦੇ ਹਨ ਇਹ ਤਿੰਨ ਵੱਡੇ ਰਿਕਾਰਡ
ਟੀਮਾਂ ਇਸ ਤਰ੍ਹਾਂ ਹਨ-
ਭਾਰਤ- ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਚੇਤੇਸ਼ਵਰ ਪੁਜਾਰਾ, ਮਯੰਕ ਅਗਰਵਾਲ, ਅਜਿੰਕਯ ਰਹਾਣੇ, ਹਨੁਮਾ ਵਿਹਾਰੀ, ਰਿਸ਼ਭ ਪੰਤ, ਆਰ. ਅਸ਼ਵਿਨ, ਰਵਿੰਜਰ ਜਡੇਜਾ, ਲੋਕੇਸ਼ ਰਾਹੁਲ, ਪ੍ਰਸਿੱਧ ਕ੍ਰਿਸ਼ਣਾ, ਰਿਧੀਮਾਨ ਸਾਹਾ, ਅਭਿਮਨਯੂ ਈਸ਼ਵਰਨ, ਪ੍ਰਿਥਵੀ ਸ਼ਾਹ, ਸੂਰਯਕੁਮਾਰ ਯਾਦਵ ਤੇ ਸ਼ਾਦੁਲ ਠਾਕੁਰ।
ਇੰਗਲੈਂਡ - ਜੋ ਰੂਟ (ਕਪਤਾਨ), ਮੋਈਨ ਅਲੀ, ਜੇਮਸ ਐਂਡਰਸਨ, ਜਾਨੀ ਬੇਅਰਸਟੋ, ਸੈਮ ਬਿਲਿੰਗਸ, ਰੋਰੀ ਬਨਰਸ, ਸੈਮ ਕਿਊਰੇਨ, ਹਸੀਬ ਹਮੀਦ, ਡੈਨ ਲੌਰੈਂਸ, ਡੇਵਿਡ ਮਲਾਨ, ਕ੍ਰੇਗ ਓਵਰਟਨ, ਓਲੀ ਪੋਪ, ਓਲੀ ਰੌਬਿਨਸਨ, ਕ੍ਰਿਸ ਵੋਕਸ ਤੇ ਮਾਰਕ ਵੁਡ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।