U19 WC, IND v ENG : 5ਵੀਂ ਵਾਰ ਚੈਂਪੀਅਨ ਬਣੇਗਾ ਭਾਰਤ !

Saturday, Feb 05, 2022 - 03:25 AM (IST)

ਏਂਟੀਗਾ-  ਭਾਰਤ ਅਤੇ ਇੰਗਲੈਂਡ ਵਿਚਾਲੇ ਸ਼ਨੀਵਾਰ ਨੂੰ ਇੱਥੇ ਆਈ. ਸੀ. ਸੀ. ਪੁਰਸ਼ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਵਿਚ ਇਕ ਰੋਮਾਂਚਕ ਮੁਕਾਬਲਾ ਹੋਣ ਦੀ ਉਮੀਦ ਹੈ। ਭਾਰਤ ਨੇ ਬੁੱਧਵਾਰ ਨੂੰ ਸੈਮੀਫਾਈਨਲ ਵਿਚ ਆਸਟਰੇਲੀਆ 'ਤੇ 96 ਦੌੜਾਂ ਦੀ ਜਿੱਤ ਦਰਜ ਕੀਤੀ ਸੀ। ਉੱਥੇ ਹੀ, ਮੰਗਲਵਾਰ ਨੂੰ ਇੰਗਲੈਂਡ ਨੇ ਅਫਗਾਨਿਸਤਾਨ ਨੂੰ 15 ਦੌੜਾਂ ਨਾਲ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਸੀ। ਜ਼ਿਕਰਯੋਗ ਹੈ ਕਿ ਇਹ ਭਾਰਤ ਦਾ ਲਗਾਤਾਰ ਚੌਥਾ ਫਾਈਨਲ ਹੋਵੇਗਾ ਅਤੇ ਉਸ ਨੇ 2000, 2008, 2012 ਤੇ 2018 ਵਿਚ ਇਹ ਖਿਤਾਬ ਜਿੱਤਿਆ ਹੈ ਜਦਕਿ ਇੰਗਲੈਂਡ ਨੇ 1998 ਤੋਂ ਬਾਅਦ ਤੋਂ ਕਦੇ ਵੀ ਟੂਰਨਾਮੈਂਟ ਨਹੀਂ ਜਿੱਤਿਆ। ਦੋਵਾਂ ਹੀ ਟੀਮਾਂ ਦੇ ਕੋਲ ਸ਼ਾਨਦਾਰ ਬੱਲੇਬਾਜ਼ਾਂ ਦਾ ਭੰਡਾਰ ਹੈ। ਕਪਤਾਨ ਯਸ਼ ਢੁਲ ਨੇ ਸੈਮੀਫਾਈਨਲ ਮੈਚ ਵਿਚ ਸ਼ਾਨਦਾਰ 110 ਦੌੜਾਂ ਦੀ ਪਾਰੀ ਖੇਡੀ ਸੀ। ਉਹ ਫਾਈਨਲ ਵਿਚ ਇਸੇ ਫਾਰਮ ਨੂੰ ਲੈ ਕੇ ਮੈਦਾਨ ਵਿਚ ਉਤਰੇਗਾ। ਸਲਾਮੀ ਬੱਲੇਬਾਜ਼ ਅੰਗਕ੍ਰਿਸ਼ ਰਘੁਵੰਸ਼ੀ ਨੇ ਟੂਰਨਾਮੈਂਟ ਵਿਚ ਭਾਰਤ ਲਈ 55.60 ਦੀ ਔਸਤ ਨਾਲ 278 ਦੌੜਾਂ ਬਣਾਈਆਂ ਹਨ, ਉੱਥੇ ਹੀ ਭਾਰਤ ਲਈ ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਹੈ। 

PunjabKesari

ਇਹ ਖ਼ਬਰ ਪੜ੍ਹੋ- IND v WI : ਦਰਸ਼ਕ ਸਟੇਡੀਅਮ 'ਚ ਬੈਠ ਕੇ ਟੀ20 ਸੀਰੀਜ਼ ਦੇਖਣਗੇ ਜਾਂ ਨਹੀਂ, ਗਾਂਗੁਲੀ ਨੇ ਦਿੱਤਾ ਜਵਾਬ
ਇਸ ਵਿਚ ਗਰੁੱਪ ਗੇੜ ਵਿਚ ਯੁਗਾਂਡਾ ਵਿਰੁੱਧ ਖੇਡੀ ਗਈ 144 ਦੌੜਾਂ ਦੀ ਪਾਰੀ ਵੀ ਸ਼ਾਮਲ ਹੈ। ਆਲਰਾਊਂਡਰ ਰਾਜ ਅੰਗਦ ਬਾਵਾ ਇਸ ਟੂਰਨਾਮੈਂਟ ਵਿਚ ਭਾਰਤ ਲਈ ਸਰਵਸ੍ਰੇਸ਼ਠ ਖਿਡਾਰੀ ਰਿਹਾ ਹੈ। ਉਸ ਨੇ 217 ਦੌੜਾਂ ਬਣਾਈਆਂ ਹਨ, ਜਿਸ ਵਿਚ ਯੁਗਾਂਡ ਵਿਰੁੱਧ ਅਜੇਤੂ 162 ਦੌੜਾਂ ਦੀ ਰਿਕਾਰਡ ਪਾਰੀ ਸ਼ਾਮਲ ਹੈ। ਇਸ ਤੋਂ ਇਲਾਵਾ ਉਸ ਨੇ 29.75 ਦੀ ਔਸਤ ਨਾਲ 4 ਵਿਕਟਾਂ ਵੀ ਹਾਸਲ ਕੀਤੀਆਂ ਹਨ।

PunjabKesari

ਇਹ ਖ਼ਬਰ ਪੜ੍ਹੋ- ਅਧਿਆਪਕਾਂ ਨੇ ਬੱਚਿਆਂ ਲਈ ਸਕੂਲ ਬੰਦ ਕਰਨ ਦੇ ਸਰਕਾਰੀ ਫੈਸਲੇ ਦੀਆਂ ਕਾਪੀਆਂ ਸਾੜੀਆਂ
ਦੂਜੇ ਪਾਸੇ ਇੰਗਲੈਂਡ ਲਈ ਕਪਤਾਨ ਟਾਮ ਪ੍ਰੇਸਟ ਤੇ ਜੂਝਾਰੂ ਜੈਕਬ ਬੇਥੇਲ ਨੇ ਪੂਰੇ ਟੂਰਨਾਮੈਂਟ ਵਿਚ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ। ਪ੍ਰੇਸਟ ਨੇ ਪ੍ਰਤੀਯੋਗਿਤਾ ਵਿਚ ਹੁਣ ਤੱਕ 73 ਦੀ ਔਸਤ ਨਾਲ 292 ਦੌੜਾਂ ਬਣਾਈਆਂ। ਇਸ ਦੌਰਾਨ ਉਸ ਨੇ ਗਰੁੱਪ ਗੇੜ ਵਿਚ ਯੂ. ਏ. ਈ. ਵਿਰੁੱਧ ਸੈਂਕੜਾ ਤੇ ਕੈਨੇਡਾ ਵਿਰੁੱਧ ਅਰਧ ਸੈਂਕੜਾ ਵੀ ਲਗਾਇਆ ਹੈ। ਆਰਮ ਸਪਿਨਰ ਰੇਹਾਨ ਅਹਿਮਦ ਇਸ ਟੂਰਨਾਮੈਂਟ ਵਿਚ ਇੰਗਲੈਂਡ ਲਈ ਬਿਹਤਰੀਨ ਖਿਡਾਰੀ ਰਿਹਾ ਹੈ। ਉਸ ਨੇ ਆਪਣੀ ਕਲਾ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇੰਗਲੈਂਡ ਨੂੰ ਵਿਚਾਲੇ ਦੇ ਓਵਰਾਂ ਵਿਚ ਮਹੱਤਵਪੂਰਨ ਸਫਲਤਾ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਅਹਿਮਦ ਨੇ ਹੁਣ ਤੱਕ ਖੇਡੇ ਗਏ ਤਿੰਨ ਮੈਚਾਂ ਵਿਚ 9.91 ਦੀ ਔਸਤ ਨਾਲ 12 ਵਿਕਟਾਂ ਹਾਸਲ ਕੀਤੀਆਂ ਹਨ। ਉੱਥੇ ਹੀ ਭਾਰਤ ਵਿਰੁੱਧ ਫਾਈਨਲ ਵਿਚ ਮੁੱਖ ਹਥਿਆਰ ਹੋਵੇਗਾ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News