ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਇੰਗਲੈਂਡ ਨੇ ਕੀਤਾ ਵਨਡੇ ਲੜੀ ’ਚ ਸੂਪੜਾ ਸਾਫ
Thursday, Jun 05, 2025 - 12:56 AM (IST)

ਲੰਡਨ- ਆਦਿਲ ਰਾਸ਼ਿਦ ਦੀ ਅਗਵਾਈ ’ਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਜੈਮੀ ਸਮਿੱਥ ਦੀ ਵਨਡੇ ਕਰੀਅਰ ਦੀ ਅਰਧ-ਸੈਂਕੜੇ ਵਾਲੀ ਪਾਰੀ ਨਾਲ ਇੰਗਲੈਂਡ ਨੇ 3 ਮੈਚਾਂ ਦੀ ਲੜੀ ਦੇ ਬਾਰਿਸ਼ ਨਾਲ ਪ੍ਰਭਾਵਿਤ ਆਖਰੀ ਵਨਡੇ ਮੈਚ ’ਚ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ। ਇੰਗਲੈਂਡ ਨੇ ਇਸ ਦੇ ਨਾਲ ਹੀ ਲੜੀ 3-0 ਨਾਲ ਆਪਣੇ ਨਾਂ ਕੀਤੀ।
ਦੋਵੇਂ ਟੀਮਾਂ ਹੁਣ ਸ਼ੁੱਕਰਵਾਰ ਤੋਂ 3 ਮੈਚਾਂ ਦੀ ਟੀ-20 ਲੜੀ ’ਚ ਭਿੜਨਗੀਆਂ। ਸਮਿੱਥ ਨੇ 28 ਗੇਂਦਾਂ ਦੀ ਤਾਬੜਤੋੜ ਪਾਰੀ ’ਚ 10 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 64 ਦੌੜਾਂ ਬਣਾਉਣ ਦੇ ਨਾਲ ਪਹਿਲੀ ਵਿਕਟ ਲਈ ਬੇਨ ਡਕੇਟ (58) ਨਾਲ 93 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਇੰਗਲੈਂਡ ਨੇ ਡੱਕਵਰਥ ਲੁਈਸ ਤਕਨੀਕ ਨਾਲ 40 ਓਵਰਾਂ ’ਚ ਜਿੱਤ ਲਈ ਮਿਲੇ 246 ਦੌੜਾਂ ਦੇ ਟੀਚੇ ਨੂੰ 62 ਗੇਂਦਾਂ ਬਾਕੀ ਰਹਿੰਦੇ ਹਾਸਲ ਕਰ ਲਿਆ। ਮੈਚ ’ਚ 2 ਵਾਰ ਦੇਰੀ ਹੋਈ।
ਵੈਸਟਇੰਡੀਜ਼ ਦੀ ਟੀਮ ਬੱਸ ਟ੍ਰੈਫਿਕ ਲਾਈਟ ਦੀ ਖਰਾਬੀ ਕਾਰਨ ਕਾਫੀ ਦੇਰ ਤੱਕ ਫਸੀ ਰਹੀ। ਟੀਮ ਟਾਸ ਲਈ ਤੈਅ ਸਮੇਂ ’ਤੇ ਮੈਦਾਨ ਤੱਕ ਨਹੀਂ ਪਹੁੰਚ ਸਕੀ। ਇਸ ਤੋਂ ਬਾਅਦ ਬਾਰਿਸ਼ ਕਾਰਨ 90 ਮਿੰਟ ਦੀ ਖੇਡ ਪ੍ਰਭਾਵਿਤ ਹੋਈ। ਟ੍ਰੈਫਿਕ ਦੀ ਸਮੱਸਿਆ ਨਾਲ ਨਿਪਟਣ ਲਈ ਇੰਗਲੈਂਡ ਦੇ ਖਿਡਾਰੀ ਟੀਮ ਨੂੰ ਛੱਡ ਕੇ ਕਿਰਾਏ ਦੀ ਸਾਈਕਲ ’ਤੇ ਸਟੇਡੀਅਮ ਪਹੁੰਚੇ।
ਨੈੱਟ ਸੈਸ਼ਨ ’ਚ ਵਾਰਮਅੱਪ ਦੇ ਬਿਨਾਂ ਮੈਦਾਨ ’ਤੇ ਉਤਰੀ ਵੈਸਟਇੰਡੀਜ਼ ਦੀ ਟੀਮ ਨੇ ਇਥੇ ਗੇਂਦਬਾਜ਼ਾਂ ਦੇ ਮੁਤਾਬਕ ਹਾਲਾਤ ’ਚ 28 ਦੌੜਾਂ ’ਤੇ 3 ਵਿਕਟਾਂ ਗੁਆ ਦਿੱਤੀਆਂ। ਇਸ ਤੋਂ ਬਾਅਦ ਮੈਚ ’ਤੇ ਬਾਰਿਸ਼ ਨੇ ਅੜਿੱਕਾ ਪਾਇਆ। ਟੀਮ ਹਾਲਾਂਕਿ 9 ਵਿਕਟਾਂ ’ਤੇ 251 ਦੌੜਾਂ ਬਣਾਉਣ ’ਚ ਸਫਲ ਰਹੀ। ਟੀਚੇ ਦਾ ਪਿੱਛਾ ਕਰਦੇ ਹੋਏ ਸਮਿੱਥ ਅਤੇ ਡਕੇਟ ਦੀ ਹਮਲਾਵਰ ਬੱਲੇਬਾਜ਼ੀ ਨਾਲ ਇੰਗਲੈਂਡ ਨੇ 8ਵੇਂ ਓਵਰ ’ਚ 100 ਦੌੜਾਂ ਪੂਰੀਆਂ ਕਰ ਲਈਆਂ। ਟੀਮ ਨੇ ਪਾਵਰ ਪਲੇਅ (ਸ਼ੁਰੂਆਤੀ 10 ਓਵਰ) ’ਚ 1 ਵਿਕਟ ’ਤੇ 121 ਦੌੜਾਂ ਬਣਾਈਆਂ ਸਨ। ਇਹ ਸ਼ੁਰੂਆਤੀ 10 ਓਵਰ ’ਚ ਉਸ ਦਾ ਸਰਵਸ਼੍ਰੇਸ਼ਠ ਸਕੋਰ ਹੈ। ਜੌ ਰੂਪ (44) ਅਤੇ ਜੋਸ ਬਟਲਰ (ਅਜੇਤੂ 41) ਨੇ ਇਸ ਤੋਂ ਬਾਅਦ ਰਸਮ ਪੂਰੀ ਕਰਦੇ ਹੋਏ ਟੀਮ ਨੂੰ ਆਸਾਨ ਜਿੱਤ ਦੁਆ ਦਿੱਤੀ।